ਸਾਈ ਪ੍ਰਣੀਤ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ''ਤੇ, ਸਿੰਧੂ 6ਵੇਂ ਸਥਾਨ ''ਤੇ
Wednesday, Oct 23, 2019 - 02:07 AM (IST)

ਨਵੀਂ ਦਿੱਲੀ— ਚੋਟੀ ਦਾ ਦਰਜਾ ਪ੍ਰਾਪਤ ਬੀ ਸਾਈ ਪ੍ਰਣੀਤ ਨੇ ਬੀ. ਡਬਲਯੂ. ਐੱਫ. ਦੀ ਤਾਜ਼ਾ ਰੈਂਕਿੰਗ 'ਚ 6ਵਾਂ ਸਥਾਨ ਬਰਕਰਾਰ ਰੱਖਿਆ ਹੈ ਜਦਕਿ ਬੀ ਸਾਈ ਪ੍ਰਣੀਤ ਕਰੀਅਰ ਦੀ ਸਰਵਸ੍ਰੇਸ਼ਠ 11ਵੀਂ ਰੈਂਕਿੰਗ 'ਤੇ ਪਹੁੰਚ ਗਿਆ। ਅਗਸਤ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਣ ਵਾਲੇ ਪ੍ਰਣੀਤ ਇਸ ਤੋਂ ਪਹਿਲਾਂ 12ਵੀਂ ਰੈਂਕਿੰਗ 'ਤੇ ਸੀ। ਉਸ ਨੇ ਪਿਛਲੇ ਹਫਤੇ ਡੈਨਮਾਰਕ ਓਪਨ 'ਚ ਓਲੰਪਿਕ ਚੈਂਪੀਅਨ ਲਿਨ ਡੈਨ ਨੂੰ ਹਰਾਇਆ ਸੀ ਪਰ ਪ੍ਰੀ ਕੁਆਰਟਰ ਫਾਈਨਲ 'ਚ ਹਾਰ ਗਏ। ਕਿਦੰਬੀ ਸ਼੍ਰੀਕਾਂਤ ਇਕ ਸਥਾਨ ਹੇਠਾ ਖਿਸ ਕੇ 10ਵੇਂ ਸਥਾਨ 'ਤੇ ਆ ਗਏ ਹਨ ਜਦਕਿ ਸਮੀਰ ਵਰਮਾ ਇਕ ਸਥਾਨ ਹੇਠਾ ਖਿਸ ਕੇ 18ਵੇਂ ਸਥਾਨ 'ਤੇ ਆ ਗਿਆ ਹੈ। ਮਹਿਲਾ ਸਿੰਗਲ 'ਚ ਸਿੰਧੂ 6ਵੇਂ ਸਥਾਨ 'ਤੇ ਬਣੀ ਹੋਈ ਹੈ। ਸਾਈਨਾ ਨੇਹਵਾਲ 9ਵੇਂ ਸਥਾਨ 'ਤੇ ਹੈ ਜਦਕਿ ਤਾਈਪੈ ਦੀ ਤੇਈ ਯੂ ਯਿੰਗ ਚੋਟੀ 'ਤੇ ਹੈ।