ਸੈਫ ਅੰਡਰ-19 ਮਹਿਲਾ ਚੈਂਪੀਅਨਸ਼ਿਪ : ਬੰਗਲਾਦੇਸ਼ ਖਿਲਾਫ ਹਾਰਿਆ ਭਾਰਤ
Monday, Feb 02, 2026 - 05:49 PM (IST)
ਪੋਖਰਾ- ਨੇਪਾਲ ਦੇ ਪੋਖਰਾ ਵਿਖੇ ਖੇਡੀ ਜਾ ਰਹੀ ਸੈਫ (SAFF) ਅੰਡਰ-19 ਮਹਿਲਾ ਚੈਂਪੀਅਨਸ਼ਿਪ 2026 ਵਿੱਚ ਭਾਰਤੀ ਟੀਮ ਨੂੰ ਬੰਗਲਾਦੇਸ਼ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੰਗਲਾਦੇਸ਼ ਲਈ ਦੋਵੇਂ ਗੋਲ ਮੈਚ ਦੇ ਪਹਿਲੇ ਹਾਫ ਵਿੱਚ ਅਰਪਿਤਾ ਬਿਸ਼ਵਾਸ (29ਵੇਂ ਮਿੰਟ) ਅਤੇ ਅਲਪੀ ਅਖਤਰ (40ਵੇਂ ਮਿੰਟ) ਨੇ ਕੀਤੇ।
ਜ਼ਿਕਰਯੋਗ ਹੈ ਕਿ ਭਾਰਤ ਦੀ ਅੰਡਰ-17 ਟੀਮ ਇਸ ਵੱਡੀ ਉਮਰ ਵਰਗ ਦੇ ਟੂਰਨਾਮੈਂਟ ਵਿੱਚ ਏਐਫਸੀ ਅੰਡਰ-17 ਮਹਿਲਾ ਏਸ਼ੀਆ ਕੱਪ ਦੀ ਤਿਆਰੀ ਵਜੋਂ ਹਿੱਸਾ ਲੈ ਰਹੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਮੇਜ਼ਬਾਨ ਨੇਪਾਲ ਨੂੰ 1-0 ਨਾਲ ਹਰਾਇਆ ਸੀ।
