ਵਨਡੇ 'ਚ ਦੋ ਨਵੀਆਂ ਗੇਂਦਾਂ ਦੀ ਵਰਤੋਂ ਚੰਗਾ ਪ੍ਰਯੋਗ ਨਹੀਂ : ਤੇਂਦੁਲਕਰ

06/23/2018 12:45:13 PM

ਨਵੀਂ ਦਿੱਲੀ— ਵਨਡੇ ਮੈਚਾਂ 'ਚ ਹਾਲ ਹੀ 'ਚ ਪਏ ਦੌੜਾਂ ਦੇ ਮੀਂਹ ਤੋਂ ਫਿਕਰਮੰਦ ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਸ ਫਾਰਮੈਟ 'ਚ ਦੋ ਨਵੀਆਂ ਗੇਂਦਾਂ ਦੇ ਇਸਤੇਮਾਲ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਅਸਫਲਤਾ ਨੂੰ ਸੱਦਾ ਦੇਣ ਜਿਹਾ ਹੈ। ਇੰਗਲੈਂਡ ਨੇ ਹਾਲ ਹੀ 'ਚ ਆਸਟਰੇਲੀਆ ਦੇ ਖਿਲਾਫ ਵਨਡੇ 'ਚ ਸਭ ਤੋਂ ਜ਼ਿਆਦਾ ਸਕੋਰ ਬਣਾਇਆ।

ਤੇਂਦੁਲਕਰ ਨੇ ਟਵਿੱਟਰ 'ਤੇ ਲਿਖਿਆ, ''ਵਨਡੇ 'ਚ ਦੋ ਨਵੀਆਂ ਗੇਂਦਾਂ ਦਾ ਇਸਤੇਮਾਲ ਅਸਫਲਤਾ ਨੂੰ ਸੱਦਾ ਦੇਣ ਜਿਹਾ ਹੈ। ਗੇਂਦ ਨੂੰ ਓਨਾ ਸਮਾਂ ਹੀ ਨਹੀਂ ਮਿਲਦਾ ਕਿ ਰਿਵਰਸ ਸਵਿੰਗ ਮਿਲ ਸਕੇ। ਅਸੀਂ ਡੈਥ ਓਵਰਾਂ 'ਚ ਲੰਬੇ ਸਮੇਂ ਤੋਂ ਰਿਵਰਸ ਸਵਿੰਗ ਨਹੀਂ ਦੇਖੀ।''  ਇੰਗਲੈਂਡ ਨੇ ਆਸਟਰੇਲੀਆ ਦੇ ਖਿਲਾਫ ਤੀਜੇ ਵਨਡੇ 'ਚ 6 ਵਿਕਟਾਂ 'ਤੇ 481 ਦੌੜਾਂ ਬਣਾਈਆਂ। ਅਗਲੇ ਵਨਡੇ 'ਚ 312 ਦੌੜਾਂ ਦਾ ਟੀਚਾ 45 ਓਵਰਾਂ 'ਚ ਹਾਸਲ ਕਰ ਲਿਆ। 


Related News