ਸਚਿਨ ਤੇਂਦੁਲਕਰ ਬਣਿਆ ਸਾਂਤਾ ਕਲਾਜ਼

Tuesday, Dec 25, 2018 - 10:50 PM (IST)

ਸਚਿਨ ਤੇਂਦੁਲਕਰ ਬਣਿਆ ਸਾਂਤਾ ਕਲਾਜ਼

ਮੁੰਬਈ- ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਅੱਜ ਸਾਂਤਾ ਕਲਾਜ਼ ਬਣ ਗਿਆ। ਅਕਸਰ ਬੱਚਿਆਂ ਦੀ ਮਦਦ ਅਤੇ ਸਮਾਜਿਕ ਕੰਮਾਂ ਲਈ ਅੱਗੇ ਰਹਿਣ ਵਾਲੇ ਸਚਿਨ ਨੇ ਸਾਂਤਾ ਦਾ ਰੂਪ ਧਾਰਿਆ ਅਤੇ ਪਹੁੰਚ ਗਿਆ ਆਸ਼ਰਯ ਚਾਈਲਡ ਕੇਅਰ ਸੈਂਟਰ। ਉਥੇ ਉਸ ਨੇ ਸਹੂਲਤਾਂ ਤੋਂ ਵਾਂਝੇ ਬੱਚਿਆਂ ਨਾਲ ਸਮਾਂ ਬਿਤਾਇਆ। ਉਨ੍ਹਾਂ ਨਾਲ ਖੇਡਿਆ ਅਤੇ ਕ੍ਰਿਸਮਸ ਦੀ ਮਸਤੀ ਕੀਤੀ।  ਸਚਿਨ ਨੇ ਇਨ੍ਹਾਂ ਬੱਚਿਆਂ ਦੇ ਚਿਹਰਿਆਂ 'ਤੇ ਜਿਵੇਂ ਮੁਸਕਰਾਹਟ ਲਿਆ ਦਿੱਤੀ। ਉਸ ਨੇ ਸਾਂਤਾ ਬਣ ਕੇ ਬੱਚਿਆਂ ਨੂੰ ਸ਼ਾਨਦਾਰ ਤੋਹਫੇ ਦਿੱਤੇ। ਸਚਿਨ ਨੇ ਬੱਚਿਆਂ ਨਾਲ ਟੈਨਿਸ ਬਾਲ ਨਾਲ ਕ੍ਰਿਕਟ ਵੀ ਖੇਡੀ।
 


Related News