ਸਚਿਨ ਦੀ ਧੀ ਸਾਰਾ ਤੇਂਦੁਲਕਰ ਨੇ ਮਾਡਲਿੰਗ ਦੀ ਦੁਨੀਆ 'ਚ ਰੱਖਿਆ ਕਦਮ, ਵੇਖੋ ਵੀਡੀਓ ਤੇ ਤਸਵੀਰਾਂ

Tuesday, Dec 07, 2021 - 02:52 PM (IST)

ਸਚਿਨ ਦੀ ਧੀ ਸਾਰਾ ਤੇਂਦੁਲਕਰ ਨੇ ਮਾਡਲਿੰਗ ਦੀ ਦੁਨੀਆ 'ਚ ਰੱਖਿਆ ਕਦਮ, ਵੇਖੋ ਵੀਡੀਓ ਤੇ ਤਸਵੀਰਾਂ

ਸਪੋਰਟਸ ਡੈਸਕ- ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਨੇ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਿਆ ਹੈ। ਸਾਰਾ ਨੇ ਇਕ ਲੋਕਪ੍ਰਿਯ ਕੱਪੜਿਆਂ ਦੇ ਬ੍ਰੈਂਡ ਦੇ ਨਾਲ ਮਾਡਲਿੰਗ ਕੀਤੀ ਹੈ। ਬ੍ਰੈਂਡ ਦੇ ਇਕ ਪ੍ਰਮੋਸ਼ਨਲ ਵੀਡੀਓ 'ਚ 24 ਸਾਲਾ ਸਾਰਾ ਨੂੰ ਇਕ ਅਦਾਕਾਰਾ ਬਨੀਤਾ ਸੰਧੂ ਜੋ ਮੁੱਖ ਤੌਰ 'ਤੇ ਭਾਰਤੀ ਫ਼ਿਲਮਾਂ 'ਚ ਕੰਮ ਕਰਦੀ ਹੈ ਤੇ ਤਾਨੀਆ ਸ਼ਰਾਫ਼ ਜੋ ਕਿ ਮੁੰਬਈ ਦੇ ਇਕ ਉਦਯੋਗਪਤੀ ਤੇ ਕਾਰੋਬਾਰੀ ਜੈਦੇਵ ਸ਼ਰਾਫ ਦੀ ਧੀ ਹੈ, ਦੇ ਨਾਲ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।

 

 
 
 
 
 
 
 
 
 
 
 
 
 
 
 
 

A post shared by Sara Tendulkar (@saratendulkar)

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੂੰ ਟੀ20 ਤੋਂ ਬਾਅਦ ਹੁਣ ਵਨ-ਡੇ ਟੀਮ ਦੀ ਵੀ ਮਿਲੇਗੀ ਕਪਤਾਨੀ, ਛੇਤੀ ਹੋ ਸਕਦੈ ਐਲਾਨ

ਸਾਰਾ ਨੂੰ ਜ਼ਿਆਦਾਤਰ ਆਪਣੇ ਪਿਤਾ ਕਾਰਨ ਜਾਣਿਆ ਜਾਂਦਾ ਹੈ ਜੋ ਅਜੇ ਤਕ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਹਨ ਪਰ ਹੁਣ ਉਹ ਆਪਣੀ ਇਕ ਅਲਗ ਪਛਾਣ ਬਣਾ ਰਹੀ ਹੈ। ਸਾਰਾ ਨੇ ਪ੍ਰੋਮੋਸ਼ਨਲ ਵੀਡੀਓ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਵੀ ਪੋਸਟ ਕੀਤਾ ਹੈ। ਤਿੰਨਾਂ ਨੇ ਵੱਖ-ਵੱਖ ਤੇ ਇਕੱਠਿਆਂ ਪੋਜ਼ ਦਿੱਤੇ। ਵੀਡੀਓ 'ਚ ਇਹ ਤਿੰਨੋ ਬਹੁਤ ਖ਼ੂਬਸੂਰਤ ਲਗ ਰਹੀਆਂ ਸਨ। ਇਸ ਤੋਂ ਇਲਾਵਾ ਸਾਰਾ ਬਿਨਾ ਕਿਸੇ ਦੇ ਸ਼ੱਕ ਦੇ ਆਪਣੇ ਕਰੀਅਰ 'ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ । ਸਾਰਾ ਇੰਸਟਾਗ੍ਰਾਮ 'ਤੇ ਇਕ ਲੋਕਪ੍ਰਿਯ ਚਿਹਰਾ ਹੈ ਤੇ ਸੋਸ਼ਲ ਮੀਡੀਆ 'ਪਲੈਟਫ਼ਾਰਮ 'ਤੇ ਉਨ੍ਹਾਂ ਦੇ 1.5 ਮਿਲੀਅਨ ਫਾਲੋਅਰਜ਼ ਹਨ। 

PunjabKesari

PunjabKesari

PunjabKesari

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News