ਸਚਿਨ-ਲਕਸ਼ਮਣ ਨੂੰ ਸੁਣਵਾਈ ਲਈ ਬੁਲਾਇਆ ਤਾਂ BCCI ਦੇ CEO ਤੇ ਕਾਨੂੰਨੀ ਟੀਮ ਰਹੇਗੀ ਮੌਜੂਦ

Tuesday, Apr 30, 2019 - 07:55 PM (IST)

ਸਚਿਨ-ਲਕਸ਼ਮਣ ਨੂੰ ਸੁਣਵਾਈ ਲਈ ਬੁਲਾਇਆ ਤਾਂ BCCI ਦੇ CEO ਤੇ ਕਾਨੂੰਨੀ ਟੀਮ ਰਹੇਗੀ ਮੌਜੂਦ

ਨਵੀਂ ਦਿੱਲੀ— ਲੋਕ ਪਾਲ ਜੱਜ (ਰਿਟਾ.) ਡੀ. ਕੇ. ਜੈਨ ਹਿੱਤਾਂ ਦੇ ਟਕਾਰਅ ਦੇ ਕਥਿਤ ਮਾਮਲੇ ਵਿਚ ਜੇਕਰ ਸਚਿਨ ਤੇਂਦੁਲਕਰ ਤੇ ਵੀ. ਵੀ. ਐੱਸ. ਲਕਸ਼ਮਣ ਨੂੰ ਨਿੱਜੀ ਸੁਣਵਾਈ ਲਈ ਤਲਬ ਕਰਦੇ ਹਨ ਤਾਂ ਬੀ. ਸੀ. ਸੀ. ਆਈ. ਦੇ ਸੀ. ਈ. ਓ. ਰਾਹੁਲ ਜੌਹਰੀ ਤੇ ਕਾਨੂੰਨੀ ਟੀਮ ਵੀ ਇਸ ਦੌਰਾਨ ਮੌਜੂਦ ਰਹੇਗੀ। ਤੇਂਦੁਲਕਰ ਤੇ ਲਕਸ਼ਮਣ ਪਹਿਲਾਂ ਹੀ ਆਪਣਾ-ਆਪਣਾ ਜਬਾਅ ਸੌਂਪ ਚੁੱਕੇ ਹਨ ਤੇ ਦੋਵਾਂ ਨੇ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਦੇ ਮੈਂਬਰਾਂ ਤੇ ਆਪਣੀਆਂ ਸੰਬੰਧਤ ਫ੍ਰੈਂਚਾਇਜ਼ੀਆਂ ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚ ਮੇਂਟਰ ਦੀ ਦੋਹਰੀ ਭੂਮਿਕਾ ਵਿਚ ਕਿਸੇ ਵੀ ਤਰ੍ਹਾਂ ਦੇ ਹਿੱਤਾਂ ਦੇ ਟਕਰਾਅ ਤੋਂ ਇਨਕਾਰ  ਕੀਤਾ ਹੈ।


Related News