ਸਬਾਲੇਂਕਾ ਲਗਾਤਾਰ ਦੂਜੇ ਸਾਲ ਯੂਐਸ ਓਪਨ ਚੈਂਪੀਅਨ ਬਣੀ

Sunday, Sep 07, 2025 - 11:19 AM (IST)

ਸਬਾਲੇਂਕਾ ਲਗਾਤਾਰ ਦੂਜੇ ਸਾਲ ਯੂਐਸ ਓਪਨ ਚੈਂਪੀਅਨ ਬਣੀ

ਸਪੋਰਟਸ ਡੈਸਕ- ਬੇਲਾਰੂਸ ਦੀ ਆਰਇਨਾ ਸਬਾਲੇਂਕਾ ਨੇ ਅਮਰੀਕਾ ਦੀ ਅਮਾਂਡਾ ਐਨਿਸੀਮੋਵਾ ਨੂੰ 6-3, 7-6 (3) ਨਾਲ ਹਰਾ ਕੇ ਲਗਾਤਾਰ ਦੂਜੇ ਯੂਐੱਸ ਓਪਨ ਦਾ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਸਬਾਲੇਂਕਾ ਫਲਸ਼ਿੰਗ ਮੀਡੋਜ਼ ਵਿਚ ਲਗਾਤਾਰ ਦੂਜੀ ਵਾਰ ਖਿਤਾਬੀ ਜਿੱਤ ਕਰਨ ਵਾਲੀ ਮਹਿਲਾ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਅਮਰੀਕੀ ਖਿਡਾਰਨ ਸੇਰੇਨਾ ਵਿਲੀਅਮਜ਼ ਦੇ ਨਾਮ ਸੀ, ਜਿਸ ਨੇ 2012-14 ਵਿਚ ਇਹ ਕਾਰਨਾਮਾ ਕਰ ਵਿਖਾਇਆ ਸੀ।

ਬੇਲਾਰੂਸ ਦੀ 27 ਸਾਲਾ ਖਿਡਾਰਨ ਦਾ ਇਹ ਚੌਥਾ ਗਰੈਂਡ ਸਲੈਮ ਖਿਤਾਬ ਹੈ। ਸਬਾਲੇਂਕਾ ਇਸ ਸਾਲ ਆਸਟਰੇਲੀਅਨ ਓਪਨ ਤੇ ਫਰੈਂਚ ਓਪਨ ਦੇ ਖਿਤਾਬੀ ਮੁਕਾਬਲਿਆਂ ਵਿਚ ਕ੍ਰਮਵਾਰ ਮੈਡੀਸਲ ਕੀਜ਼ ਤੇ ਕੋਕੋ ਗੌਫ ਕੋਲੋਂ ਹਾਰ ਕੇ ਰਨਰ ਅੱਪ ਰਹੀ ਸੀ। ਸਬਾਲੇਂਕਾ ਯੂਐੱਸ ਓਪਨ ਵਿਚ ਮਿਲੀ ਜਿੱਤ ਨਾਲ ਜਸਟਿਨ ਹੈਨਿਨ ਦੇ 2006 ਵਿਚ ਇਕ ਸੀਜ਼ਨ ਦੌਰਾਨ ਉਪਰੋਥੱਲੀ ਤਿੰਨ ਖਿਤਾਬ ਗੁਆਉਣ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਬਚ ਗਈ।


author

Tarsem Singh

Content Editor

Related News