ਆਰੀਅਨਾ ਸਬਾਲੇਂਕਾ ਫਿਰ ਡਬਲਯੂ. ਟੀ. ਏ. ਦੀ ਸਾਲ ਦੀ ਸਰਵੋਤਮ ਖਿਡਾਰਣ ਬਣੀ
Wednesday, Dec 17, 2025 - 10:28 AM (IST)
ਸਪੋਰਟਸ ਡੈਸਕ- ਆਰੀਅਨਾ ਸਬਾਲੇਂਕਾ ਨੇ ਸੋਮਵਾਰ ਨੂੰ ਲਗਾਤਾਰ ਦੂਜੀ ਵਾਰ ਡਬਲਯੂ. ਟੀ. ਏ. ਦੀ ਸਾਲ ਦੀ ਸਰਵੋਤਮ ਖਿਡਾਰਣ ਦਾ ਇਨਾਮ ਜਿੱਤਿਆ। ਉਸ ਨੇ ਅਮਰੀਕੀ ਓਪਨ ਜਿੱਤਣ, ਹੋਰ 2 ਗ੍ਰੈਂਡ ਸਲੈਮ ਟੂਰਨਾਮੈਂਟਾਂ ਦੇ ਫਾਈਨਲ ’ਚ ਪਹੁੰਚਣ ਅਤੇ ਸੀਜ਼ਨ ਦਾ ਅਖੀਰ ’ਚ ਨੰਬਰ 1 ਖਿਡਾਰਣ ਵਜੋਂ ਕਰਨ ਲਈ ਮੀਡੀਆ ਪੈਨਲ ਵੱਲੋਂ ਲਗਭਗ 80 ਫ਼ੀਸਦੀ ਵੋਟ ਮਿਲੇ।
ਸਬਾਲੇਂਕਾ ਪਿਛਲੇ 25 ਸਾਲਾਂ ’ਚ ਸੇਰੇਨਾ ਵਿਲੀਅਮਜ਼ ਅਤੇ ਈਗਾ ਸਵਿਆਤੇਕ ਨਾਲ ਲਗਾਤਾਰ 2 ਵਾਰ ਇਹ ਸਨਮਾਨ ਜਿੱਤਣ ਵਾਲੀ ਖਿਡਾਰਣ ਬਣ ਗਈ ਹੈ। ਬੇਲਾਰੂਸ ਦੀ 27 ਸਾਲਾ ਸਬਾਲੇਂਕਾ 2025 ਵਿਚ ਮਹਿਲਾ ਟੈਨਿਸ ’ਚ ਮੈਚ ਜਿੱਤਣ (63 ਜਿੱਤਾਂ, 12 ਹਾਰਾਂ), ਖਿਤਾਬ ਜਿੱਤਣ (4) ਅਤੇ ਫਾਈਨਲ ’ਚ ਪਹੁੰਚਣ (9) ਦੇ ਮਾਮਲੇ ’ਚ ਸਭ ਤੋਂ ਅੱਗੇ ਰਹੀ।
ਉਸ ਨੇ 1 ਕਰੋੜ 50 ਲੱਖ ਡਾਲਰ ਦੀ ਇਨਾਮੀ ਰਕਮ ਜਿੱਤ ਕੇ ਟੂਰ ਦਾ ਰਿਕਾਰਡ ਬਣਾਇਆ। ਉਹ ਪੂਰੇ ਸਾਲ ਦੌਰਾਨ ਨੰਬਰ 1 ਖਿਡਾਰਣ ਰਹੀ। ਸਾਬਾਲੇਂਕਾ ਜਨਵਰੀ ’ਚ ਆਸਟ੍ਰੇਲੀਆਈ ਓਪਨ ਦੇ ਫਾਈਨਲ ’ਚ ਮੈਡੀਸਨ ਕੀਜ਼ ਤੋਂ ਅਤੇ ਜੂਨ ’ਚ ਫ੍ਰੈਂਚ ਓਪਨ ਦੇ ਫਾਈਨਲ ’ਚ ਕੋਕੋ ਗਾਫ਼ ਤੋਂ ਹਾਰ ਗਈ ਸੀ। ਉਹ ਜੁਲਾਈ ’ਚ ਵਿੰਬਲਡਨ ਦੇ ਸੈਮੀਫਾਈਨਲ ਤੱਕ ਪਹੁੰਚੀ ਅਤੇ ਫਿਰ ਸਤੰਬਰ ’ਚ ਅਮਰੀਕੀ ਓਪਨ ਦੇ ਫਾਈਨਲ ’ਚ ਅਮਾਂਡਾ ਅਨਿਸੀਮੋਵਾ ਨੂੰ ਹਰਾ ਕੇ ਆਪਣੇ ਕਰੀਅਰ ਦੀ ਚੌਥੀ ਗ੍ਰੈਂਡ ਸਲੈਮ ਸਿੰਗਲ ਟਰਾਫ਼ੀ ਜਿੱਤੀ।
