SA vs PAK : ਬਾਬਰ ਦਾ ਪਹਿਲੇ ਵਨ ਡੇ 'ਚ ਸੈਂਕੜਾ, ਕੋਹਲੀ ਦਾ ਇਹ ਰਿਕਾਰਡ ਤੋੜਿਆ
Friday, Apr 02, 2021 - 10:22 PM (IST)
ਨਵੀਂ ਦਿੱਲੀ- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਦੱਖਣੀ ਅਫਰੀਕਾ 'ਚ ਵਨ ਡੇ ਸੀਰੀਜ਼ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਦੱਖਣੀ ਅਫਰੀਕਾ ਤੋਂ ਮਿਲੇ 274 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਟੀਮ ਨੇ ਬਾਬਰ ਆਜ਼ਮ ਦੇ ਸੈਂਕੜੇ ਨਾਲ ਮਜ਼ਬੂਤ ਦਾਅਵੇਦਾਰੀ ਹਾਸਲ ਕੀਤੀ। ਬਾਬਰ ਨੇ 104 ਗੇਂਦਾਂ 'ਚ 17 ਚੌਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਇਸ ਦੌਰਾਨ ਉਹ ਸਭ ਤੋਂ ਤੇਜ਼ 13 ਸੈਂਕੜੇ ਲਗਾਉਣ ਵਾਲੇ ਪਹਿਲੇ ਅੰਤਰਰਾਸ਼ਟਰੀ ਖਿਡਾਰੀ ਵੀ ਬਣ ਗਏ ਹਨ। ਬਾਬਰ ਨੇ ਇਹ ਰਿਕਾਰਡ ਸਿਰਫ 76 ਪਾਰੀਆਂ 'ਚ ਹਾਸਲ ਕੀਤਾ। ਖਾਸ ਗੱਲ ਇਹ ਰਹੀ ਕਿ ਉਸ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ।
ਇਹ ਖ਼ਬਰ ਪੜ੍ਹੋ- NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ
ਇਹ ਖ਼ਬਰ ਪੜ੍ਹੋ- ਵੇਮਬਲੇ ਸਟੇਡੀਅਮ ’ਚ 1 ਸਾਲ ਬਾਅਦ ਪਰਤਣਗੇ ਦਰਸ਼ਕ
ਸਭ ਤੋਂ ਤੇਜ਼ ਵਨ ਡੇ ਦਾ 13ਵਾਂ ਸੈਂਕੜਾ (ਪਾਰੀਆਂ)
ਬਾਬਰ ਆਜ਼ਮ 76
ਹਾਸ਼ਿਮ ਅਮਲਾ 83
ਵਿਰਾਟ ਕੋਹਲੀ 86
ਕਵਿੰਟਨ ਡੀ ਕੌਕ 86
ਡੇਵਿਡ ਵਾਰਨਰ 91
ਬਾਬਰ ਦੇ ਸੈਂਕੜੇ
100 ਬਨਾਮ ਆਸਟਰੇਲੀਆ
115 ਬਨਾਮ ਇੰਗਲੈਂਡ
101 ਬਨਾਮ ਨਿਊਜ਼ੀਲੈਂਡ
103 ਬਨਾਮ ਦੱਖਣੀ ਅਫਰੀਕਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।