29 ਅਕਤੂਬਰ ਨੂੰ ਹੋਵੇਗੀ ''ਰਨ ਫਾਰ ਯੂਨਿਟੀ'' : ਮੋਦੀ
Sunday, Oct 27, 2024 - 04:54 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਸਰਦਾਰ ਪਟੇਲ ਦੇ ਜਨਮ ਦਿਨ 'ਤੇ 31 ਅਕਤੂਬਰ ਨੂੰ ਹੋਣ ਵਾਲੀ 'ਰਨ ਫਾਰ ਯੂਨਿਟੀ' ਦੌੜ ਇਸ ਸਾਲ 29 ਅਕਤੂਬਰ ਨੂੰ ਹੋਵੇਗੀ। ਰੇਡੀਓ 'ਤੇ ਆਪਣੇ ਮਾਸਿਕ ਪ੍ਰੋਗਰਾਮ 'ਮਨ ਕੀ ਬਾਤ' ਦੇ 115ਵੇਂ ਐਪੀਸੋਡ 'ਚ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸਾਲ ਦੀਵਾਲੀ ਦਾ ਤਿਉਹਾਰ 31 ਅਕਤੂਬਰ ਨੂੰ ਹੋਵੇਗਾ, ਇਸ ਲਈ ਇਸ ਦਿਨ ਆਯੋਜਿਤ ਹੋਣ ਵਾਲੀ 'ਰਨ ਫਾਰ ਯੂਨਿਟੀ' ਦੌੜ 29 ਅਕਤੂਬਰ ਨੂੰ ਕਰਵਾਈ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ, “ਇਸ ਵਾਰ ਦੀਵਾਲੀ ਦਾ ਤਿਉਹਾਰ ਵੀ ਸਰਦਾਰ ਪਟੇਲ ਜੀ ਦੀ ਜਯੰਤੀ 31 ਅਕਤੂਬਰ ਨੂੰ ਹੈ। ਅਸੀਂ ਹਰ ਸਾਲ 31 ਅਕਤੂਬਰ ਨੂੰ 'ਰਾਸ਼ਟਰੀ ਏਕਤਾ ਦਿਵਸ' 'ਤੇ 'ਰਨ ਫਾਰ ਯੂਨਿਟੀ' ਦਾ ਆਯੋਜਨ ਕਰਦੇ ਹਾਂ। ਇਸ ਵਾਰ ਦੀਵਾਲੀ ਕਾਰਨ ਇਹ ਸਮਾਗਮ 29 ਅਕਤੂਬਰ ਯਾਨੀ ਮੰਗਲਵਾਰ ਨੂੰ ਕਰਵਾਇਆ ਜਾਵੇਗਾ।'' ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।