RCB ਦਾ ਸਾਹਮਣਾ KKR ਨਾਲ, ਜਾਣੋ ਦੋਹਾਂ ’ਚੋਂ ਕਿਸ ਦਾ ਪਲੜਾ ਹੈ ਭਾਰੀ, ਪਿੱਚ ਤੇ ਪਲੇਇੰਗ XI ਬਾਰੇ
Monday, May 03, 2021 - 11:08 AM (IST)
ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਸੋਮਵਾਰ ਨੂੰ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਟੀਮ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨਾਲ ਹੋਵੇਗਾ। ਆਰ. ਸੀ. ਬੀ. ਜੇਕਰ ਇਹ ਮੈਚ ਜਿੱਤਦੀ ਹੈ ਤਾਂ ਉਸ ਦੇ ਵੀ ਦਿੱਲੀ ਕੈਪੀਟਲਸ ਦੇ ਬਰਾਬਾਰ 12 ਅੰਕ ਹੋ ਜਾਣਗੇ। ਹਾਲਾਂਕਿ ਰਨ ਰੇਟ ਦੇ ਆਧਾਰ ’ਤੇ ਜਿੱਤ ਦੇ ਬਾਵਜੂਦ ਉਸ ਦੇ ਦੂਜੇ ਸਥਾਨ ’ਤੇ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਕੇ. ਕੇ. ਆਰ. ਦੀ ਟੀਮ 7 ’ਚੋਂ 5 ਮੁਕਾਬਲੇ ਹਾਰ ਚੁੱਕੀ ਹੈ। ਇਕ ਹੋਰ ਹਾਰ ਪਲੇਆਫ਼ ’ਚ ਐਂਟਰੀ ਨੂੰ ਕਾਫ਼ੀ ਮੁਸ਼ਕਲ ਬਣਾ ਦੇਵੇਗੀ।
ਇਹ ਵੀ ਪੜ੍ਹੋ : ਕਪਤਾਨੀ ਦਾ ਪੂਰਾ ਅਨੰਦ ਲੈ ਰਿਹਾ ਹਾਂ, ਹਰ ਦਿਨ ਸਿੱਖ ਰਿਹਾ ਹਾਂ : ਪੰਤ
ਦੋਵਾਂ ’ਚੋਂ ਕਿਸ ਦਾ ਪਲੜਾ ਹੈ ਭਾਰੀ
ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਕੁਲ 27 ਮੈਚ ਖੇਡੇ ਗਏ ਹਨ। ਇਸ ’ਚ ਕੋਲਾਕਾਤਾ 14 ਵਾਰ ਜਿੱਤੀ ਹੈ ਜਦਕਿ ਬੈਂਗਲੁਰੂ 13 ਵਾਰ ਜੇਤੂ ਰਹੀ ਹੈ। ਬੈਂਗਲੁਰੂ ਖ਼ਿਲਾਫ਼ ਕੋਲਕਾਤਾ ਦਾ ਸਕਸੈਸ ਰੇਟ 52 ਫ਼ੀਸਦੀ ਹੈ।
ਪਿੱਚ ਦੀ ਸਥਿਤੀ
ਇਸ ਸੀਜ਼ਨ ’ਚ ਅਹਿਮਦਾਬਾਦ ’ਚ ਹੋਏ ਪਹਿਲੇ 4 ਮੁਕਾਬਲਿਆਂ ’ਚ 2 ’ਚ ਪਹਿਲਾਂ ਬੈਟਿੰਗ ਕਰਨ ਵਾਲੀ ਜਿੱਤੀ ਹੈ ਤੇ 2 ’ਚ ਬਾਅਦ ’ਚ ਬੈਟਿੰਗ ਕਰਨ ਵਾਲੀ ਟੀਮ ਜਿੱਤੀ ਹੈ। 2021 ਸੀਜ਼ਨ ਦੀ ਸ਼ੁਰੂਆਤੀ 8 ਪਾਰੀਆਂ ’ਚ 5 ਵਾਰ 150 ਪਲੱਸ ਦਾ ਸਕੋਰ ਬਣਿਆ ਹੈ।
ਇਹ ਵੀ ਪੜ੍ਹੋ : ਵਾਰਨਰ ਹੈਰਾਨ ਹੈ ਪਰ ਅਸੀਂ ਸਖਤ ਫੈਸਲਾ ਕਰਨਾ ਸੀ : ਮੂਡੀ
ਸੰਭਾਵਿਤ ਟੀਮਾਂ
ਕੋਲਕਾਤਾ ਨਾਈਟ ਰਾਈਡਰਜ਼ : ਨਿਤੀਸ਼ ਰਾਣਾ / ਕਰੁਣ ਨਾਇਰ, ਸ਼ੁਭਮਨ ਗਿੱਲ, ਰਾਹੁਲ ਤ੍ਰਿਪਾਠੀ, ਈਓਨ ਮੋਰਗਨ, ਦਿਨੇਸ਼ ਕਾਰਤਿਕ, ਆਂਦਰੇ ਰਸਲ, ਪੈਟ ਕਮਿੰਸ, ਸੁਨੀਲ ਨਾਰਾਇਣ / ਸ਼ਾਕਿਬ ਅਲ ਹਸਨ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ, ਪ੍ਰਸਿਧ ਕ੍ਰਿਸ਼ਣਾ
ਰਾਇਲ ਚੈਲੇਂਜਰਜ਼ ਬੈਂਗਲੁਰੂ : ਦੇਵਦੱਤ ਪਡੀਕਲ, ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੈਲ, ਏਬੀ ਡੀਵਿਲੀਅਰਸ, ਸ਼ਾਹਬਾਜ਼ ਅਹਿਮਦ / ਵਾਸ਼ਿੰਗਟਨ ਸੁੰਦਰ, ਕੈਲੀ ਜੈਮੀਸਨ, ਡੈਨੀਅਲ ਸੈਮਸ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।