ਕਲਾਸਿਕ ਗੋਲਫ ਚੈਂਪੀਅਨਸ਼ਿਪ ''ਚ ਰੋਰੀ ਬਣਿਆ ਜੇਤੂ, ਰਾਸ਼ਿਦ ਸਾਂਝੇ ਤੌਰ ''ਤੇ ਦੂਜੇ ਸਥਾਨ ''ਤੇ

Sunday, Sep 15, 2019 - 08:17 PM (IST)

ਕਲਾਸਿਕ ਗੋਲਫ ਚੈਂਪੀਅਨਸ਼ਿਪ ''ਚ ਰੋਰੀ ਬਣਿਆ ਜੇਤੂ, ਰਾਸ਼ਿਦ ਸਾਂਝੇ ਤੌਰ ''ਤੇ ਦੂਜੇ ਸਥਾਨ ''ਤੇ

ਗੁਰੂਗ੍ਰਾਮ— ਭਾਰਤੀ ਗੋਲਫਰ ਰਾਸ਼ਿਦ ਖਾਨ ਨੂੰ ਚੌਥੇ ਦੌਰ ਦੇ 15ਵੇਂ ਹੋਲ ਵਿਚ ਬੋਗੀ ਕਰਨਾ ਮਹਿੰਗਾ ਪਿਆ, ਜਿਸ ਨਾਲ ਉਹ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ਕੌਮਾਂਤਰੀ ਚੈਂਪੀਅਨਸ਼ਿਪ ਵਿਚ ਐਤਵਾਰ ਨੂੰ ਖਿਤਾਬ ਜਿੱਤਣ ਤੋਂ ਖੁੰਝ ਗਿਆ।
ਇੰਡੋਨੇਸ਼ੀਆ ਦੇ ਰੋਰੀ ਹਿਈ ਚੌਥੇ ਦੌਰ ਵਿਚ 68 ਦਾ ਕਾਰਡ ਖੇਡ ਕੇ ਕੁਲ 21 ਅੰਡਰ 267 ਦੇ ਸਕੋਰ ਨਾਲ ਜੇਤੂ ਬਣਿਆ ਜਦਕਿ 2014 ਵਿਚ ਏਸ਼ੀਆਈ ਟੂਰ 'ਤੇ ਆਪਣਾ ਪਿਛਲਾ ਖਿਤਾਬ ਜਿੱਤਣ ਵਾਲੇ ਰਾਸ਼ਿਦ ਨੇ 69 ਦਾ ਕਾਰਡ ਕੇਡਿਆ। ਉਹ  ਕੁਲ 19 ਅੰਡਰ 269 ਦੇ ਨਾ ਕੋਰੀਆ ਦੇ ਬਿਊਂਗ ਜੁਨ ਕਿਮ (67) ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਿਹਾ। ਰਾਸ਼ਿਦ ਲਈ 2016 ਵਿਚ ਪੈਨਾਸੋਨਿਕ ਓਪਨ ਵਿਚ ਦੂਜੇ ਸਥਾਨ 'ਤੇ ਰਹਿਣ ਤੋਂ ਬਾਅਦ ਇਹ ਸਰਵਸ੍ਰੇਸ਼ਟ ਪ੍ਰਦਰਸਨ ਹੈ। ਇਸ ਸਾਲ ਏਸ਼ੀਆਈ ਟੂਰ 'ਤੇ ਉਹ ਤੀਜੀ ਵਾਰ ਟਾਪ-10 ਵਿਚ ਰਿਹਾ ਹੈ।


author

Gurdeep Singh

Content Editor

Related News