ਕੁਲਦੀਪ ਦੀ ਗੇਂਦ ਨੂੰ ਜਲਦੀ ਸਮਝ ਕੇ ਕਾਮਯਾਬ ਹੋਇਆ ਰੂਟ : ਸਚਿਨ
Saturday, Jul 21, 2018 - 10:08 PM (IST)

ਨਵੀਂ ਦਿੱਲੀ— ਚੈਂਪੀਅਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਭਾਵੇਂ ਹੀ ਚਾਈਨਾਮੈਨ ਕੁਲਦੀਪ ਯਾਦਵ ਦੀ ਫਿਰਕੀ ਦਾ ਤਲਿਸਮ ਤੋੜਨ ਵਿਚ ਕਾਮਯਾਬ ਰਿਹਾ ਹੋਵੇ ਪਰ 1 ਅਗਸਤ ਤੋਂ ਸ਼ੁਰੂ ਹੋ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਪਿੱਚ ਸੁੱਕੀ ਰਹਿਣ 'ਤੇ ਉਹ ਅਜੇ ਵੀ ਉਪਯੋਗੀ ਸਾਬਤ ਹੋ ਸਕਦਾ ਹੈ। ਤੇਂਦੁਲਕਰ ਨੇ ਇੱਥੇ ਕਿਹਾ, ''ਮੈਂ ਟੀ. ਵੀ.'ਤੇ ਜੋ ਦੇਖਿਆ, ਉਸ ਤੋਂ ਲੱਗਦਾ ਹੈ ਕਿ ਰੂਟ ਨੇ ਕੁਲਦੀਪ ਦੀ ਗੇਂਦ ਨੂੰ ਉਸਦੇ ਹੱਥਾਂ ਵਿਚ ਹੀ ਸਮਝ ਲਿਆ ਸੀ, ਜਿਸਦਾ ਉਸ ਨੂੰ ਫਾਇਦਾ ਮਿਲਿਆ। ਕੁਲਦੀਪ ਦੀ ਬਾਂਹ ਦਾ ਐਕਸ਼ਨ ਪੇਚੀਦਾ ਹੈ ਤੇ ਗੇਂਦ ਛੁੱਟਣ ਤੋਂ ਬਾਅਦ ਉਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਰੂਟ ਨੇ ਉਸਦੀ ਬਾਂਹ ਦੀ ਪੁਜ਼ੀਸ਼ਨ ਨੂੰ ਜਲਦੀ ਸਮਝ ਲਿਆ ਤੇ ਉਹ ਉਸ ਨੂੰ ਖੇਡਣ ਵਿਚ ਕਾਮਯਾਬ ਰਿਹਾ।''