ਸਾਊਦੀ ਲੀਗ ਮੈਚ 'ਚ ਰੋਨਾਲਡੋ ਦੇ ਇਤਰਾਜ਼ਯੋਗ ਇਸ਼ਾਰੇ ਕਾਰਨ ਮਚਿਆ ਬਵਾਲ, ਲੱਗ ਸਕਦੀ ਹੈ ਪਾਬੰਦੀ

Tuesday, Feb 27, 2024 - 03:53 PM (IST)

ਸਾਊਦੀ ਲੀਗ ਮੈਚ 'ਚ ਰੋਨਾਲਡੋ ਦੇ ਇਤਰਾਜ਼ਯੋਗ ਇਸ਼ਾਰੇ ਕਾਰਨ ਮਚਿਆ ਬਵਾਲ, ਲੱਗ ਸਕਦੀ ਹੈ ਪਾਬੰਦੀ

ਰਿਆਦ (ਸਾਊਦੀ ਅਰਬ) : ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਸਾਊਦੀ ਪ੍ਰੋ ਲੀਗ 'ਚ ਦਰਸ਼ਕਾਂ ਨੂੰ ਕਥਿਤ ਤੌਰ 'ਤੇ ਇਤਰਾਜ਼ਯੋਗ ਇਸ਼ਾਰੇ ਕਰਨ ਕਾਰਨ ਵਿਵਾਦਾਂ 'ਚ ਘਿਰ ਗਏ ਹਨ। ਰਿਪੋਰਟ ਮੁਤਾਬਕ ਉਨ੍ਹਾਂ ਦੇ ਇਸ ਵਿਵਹਾਰ ਦੀ ਜਾਂਚ ਕੀਤੀ ਜਾ ਰਹੀ ਹੈ।

 

imagine being 39 years-old and acting like this

Ronaldo is truly finished pic.twitter.com/fG1Q3yu262

— Joey (@NUFCJoey) February 25, 2024

ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਵੀਡੀਓਜ਼ ਵਿੱਚ ਰੋਨਾਲਡੋ ਆਪਣੇ ਕੰਨ ਫੜੇ ਹੋਏ ਅਤੇ ਵਾਰ-ਵਾਰ ਆਪਣੇ ਹੱਥਾਂ ਨੂੰ ਆਪਣੇ ਪੇਡੂ ਦੇ ਕੋਲ ਘੁੰਮਾਉਂਦੇ ਹੋਏ ਦਿਖਾਏ ਗਏ ਹਨ। ਅਜਿਹਾ ਲੱਗ ਰਿਹਾ ਹੈ ਕਿ ਰੋਨਾਲਡੋ ਅਜਿਹਾ ਅਪਮਾਨਜਨਕ ਇਸ਼ਾਰਾ ਕਰਕੇ ਆਪਣੀ ਟੀਮ ਅਲ ਨਸੀਰ ਦੀ ਵਿਰੋਧੀ ਟੀਮ ਅਲ ਸ਼ਬਾਬ ਦੇ ਸਮਰਥਕਾਂ ਨੂੰ ਛੇੜ ਰਹੇ ਹਨ। ਇਹ ਘਟਨਾ ਐਤਵਾਰ ਦੇ ਮੈਚ ਦੌਰਾਨ ਵਾਪਰੀ ਜਿਸ ਵਿੱਚ ਅਲ ਨਾਸਰ ਨੇ ਅਲ ਸ਼ਬਾਬ ਨੂੰ 3-2 ਨਾਲ ਹਰਾਇਆ।

ਇਹ ਵੀ ਪੜ੍ਹੋ- ਦਿੱਲੀ ਕੈਪੀਟਲਸ ਦੀ ਗੇਂਦਬਾਜ਼ 'ਤੇ ਲੱਗਾ ਜੁਰਮਾਨਾ, ਕੀਤੀ ਜ਼ਾਬਤੇ ਦੀ ਉਲੰਘਣਾ
ਵੀਡੀਓ 'ਚ ਦਰਸ਼ਕਾਂ ਨੂੰ 'ਮੇਸੀ ਮੇਸੀ' ਦੇ ਨਾਅਰੇ ਲਾਉਂਦੇ ਸੁਣਿਆ ਜਾ ਸਕਦਾ ਹੈ। ਅਰਜਨਟੀਨਾ ਦੇ ਸੁਪਰਸਟਾਰ ਲਿਓਨਲ ਮੇਸੀ ਲੰਬੇ ਸਮੇਂ ਤੋਂ ਪੁਰਤਗਾਲੀ ਖਿਡਾਰੀ ਰੋਨਾਲਡੋ ਦੇ ਵਿਰੋਧੀ ਰਹੇ ਹਨ। ਹਾਲਾਂਕਿ ਇਹ ਘਟਨਾ ਟੈਲੀਵਿਜ਼ਨ ਕੈਮਰਿਆਂ 'ਚ ਕੈਦ ਨਹੀਂ ਹੋਈ ਪਰ 39 ਸਾਲਾ ਰੋਨਾਲਡੋ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸਾਊਦੀ ਅਰਬ ਫੁੱਟਬਾਲ ਫੈਡਰੇਸ਼ਨ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਰੋਨਾਲਡੋ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ। ਅਲ ਨਾਸਰ ਦਾ ਅਗਲਾ ਮੈਚ ਵੀਰਵਾਰ ਨੂੰ ਹੋਵੇਗਾ। ਰੋਨਾਲਡੋ ਦਸੰਬਰ 2022 ਵਿੱਚ ਸਾਊਦੀ ਅਰਬ ਦੇ ਇਸ ਕਲੱਬ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਲੀਗ ਵਿੱਚ ਹੁਣ ਤੱਕ ਸਭ ਤੋਂ ਵੱਧ 22 ਗੋਲ ਕੀਤੇ ਹਨ। ਇਨ੍ਹਾਂ 'ਚ ਅਲ ਸ਼ਬਾਬ ਖਿਲਾਫ ਪਹਿਲੇ ਹਾਫ 'ਚ ਪੈਨਲਟੀ 'ਤੇ ਕੀਤਾ ਗਿਆ ਗੋਲ ਵੀ ਸ਼ਾਮਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Aarti dhillon

Content Editor

Related News