ਰੋਹਤਕ ਰਾਇਲਜ਼ ਨੇ ਸੰਦੀਪ ਨਰਵਾਲ ਨੂੰ ਬਣਾਇਆ ਕਪਤਾਨ
Saturday, Jan 24, 2026 - 12:16 PM (IST)
ਰੋਹਤਕ- ਐਡ੍ਰਾਈਟ ਸਪੋਰਟਸ ਐੱਲ. ਐੱਲ. ਪੀ. ਦੇ ਮਾਲਕਾਨਾ ਹੱਕ ਵਾਲੀ ਰੋਹਤਕ ਰਾਇਲਜ਼, ਜਿਹੜੀ ਕਬੱਡੀ ਲੀਗ (ਕੇ. ਸੀ. ਐੱਲ.) ਦੇ ਉਦਘਾਟਨੀ ਸੈਸ਼ਨ ਵਿਚ ਰੋਹਤਕ ਸ਼ਹਿਰ ਦੀ ਪ੍ਰਤੀਨਿਧਤਾ ਕਰਨ ਵਾਲੀ ਫ੍ਰੈਂਚਾਈਜ਼ੀ ਹੈ, ਨੇ ਤਜਰਬੇਕਾਰ ਆਲਰਾਊਂਡਰ ਤੇ ਭਾਰਤੀ ਕਬੱਡੀ ਦੇ ਧਾਕੜ ਸੰਦੀਪ ਨਰਵਾਲ ਨੂੰ ਟੀਮ ਦਾ ਕਪਤਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।
ਭਾਰਤੀ ਕਬੱਡੀ ਦੇ ਸਭ ਤੋਂ ਸਨਮਾਨਿਤ ਤੇ ਵੱਕਾਰੀ ਖਿਡਾਰੀਆਂ ਵਿਚੋਂ ਇਕ ਨਰਵਾਲ, ਆਪਣੀ ਅਗਵਾਈ ਸਮਰੱਥਾ ਤੇ ਖੇਡ ਦੀ ਚੰਗੀ ਸਮਝ ਦੇ ਨਾਲ ਰਾਇਲਜ਼ ਟੀਮ ਦੀ ਅਗਵਾਈ ਕਰੇਗਾ, ਜਿਹੜੀ ਲੀਗ ਵਿਚ ਆਪਣੀ ਪਹਿਲੀ ਮੁਹਿੰਮ ਦੀ ਤਿਆਰੀ ਕਰ ਰਿਹਾ ਹੈ।
