ਵਿਰਾਟ ਕੋਹਲੀ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਣਗੇ ਵਨ ਡੇ ਟੀਮ ਦੇ ਨਵੇਂ ਕਪਤਾਨ
Wednesday, Dec 08, 2021 - 07:59 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਵਨ ਡੇ ਟੀਮ ਦੇ ਕਪਤਾਨ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਬੀ. ਸੀ. ਸੀ. ਆਈ. ਨੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ ਕਿ ਭਾਰਤੀ ਟੀਮ ਦੇ ਵਨ ਡੇ ਟੀਮ ਦੇ ਨਵੇਂ ਕਪਤਾਨ ਰੋਹਿਤ ਸ਼ਰਮਾ ਹੋਣਗੇ। ਵਿਰਾਟ ਕੋਹਲੀ ਹੁਣ ਸਿਰਫ ਟੈਸਟ ਟੀਮ ਦੀ ਹੀ ਕਮਾਨ ਸੰਭਾਲਦੇ ਹੋਏ ਦਿਖਾਈ ਦੇਣਗੇ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੌਰੇ ਦੇ ਲਈ ਭਾਰਤ ਦੀ ਟੈਸਟ ਟੀਮ ਦਾ ਐਲਾਨ
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਜ਼ਿਆਦਾ ਕੰਮਕਾਰ ਦੇ ਕਾਰਨ ਟੀ-20 ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਹੀ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਉਹ ਵਨ ਡੇ ਦੀ ਕਪਤਾਨੀ ਵੀ ਛੱਡ ਸਕਦੇ ਹਨ ਪਰ ਵਿਰਾਟ ਦੇ ਕਪਤਾਨੀ ਛੱਡਣ ਤੋਂ ਪਹਿਲਾਂ ਹੀ ਬੀ. ਸੀ. ਸੀ. ਆਈ. ਨੇ ਰੋਹਿਤ ਸ਼ਰਮਾ ਨੂੰ ਭਾਰਤੀ ਟੀਮ ਦਾ ਨਵਾਂ ਕਪਤਾਨ ਨਿਯੁਕਤ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।