ਰੋਹਿਤ ਸ਼ਰਮਾ ਨੇ ਆਪਣੀ ਸ਼ਾਨਦਾਰ 147 ਦੌੜਾਂ ਦੀ ਪਾਰੀ ਦਾ ਕੀਤਾ ਖੁਲਾਸਾ

10/30/2017 9:48:29 PM

ਕਾਨਪੁਰ— ਭਾਰਤ ਤੇ ਨਿਊਜ਼ੀਲੈਂਡ ਦੇ ਤੀਜੇ ਮੈਚ 'ਚ ਰੋਹਿਤ ਸ਼ਰਮਾ ਨੇ ਸਭ ਤੋਂ ਵੱਡੀ ਪਾਰੀ ਖੇਡੀ। ਕਾਨਪੁਰ ਦੇ ਗ੍ਰੀਨਪਾਰਕ 'ਚ ਖੇਡੇ ਗਏ ਇਸ ਮੈਚ 'ਚ ਰੋਹਿਤ ਸ਼ਰਮਾ ਨੇ 147 ਦੌੜਾਂ ਬਣਾਈਆਂ ਤੇ ਕੋਹਲੀ ਦੇ ਨਾਲ ਚੌਥੇ ਵਿਕਟ ਲਈ 230 ਦੌੜਾਂ ਦੀ ਸਾਂਝੇਦਾਰੀ ਕੀਤੀ। ਆਪਣੀ ਉੁਪਲੱਬਧੀ 'ਤੇ ਸ਼ਰਮਾ ਨੇ ਕਿਹਾ ਕਿ ਪੁਰਾਣੀਆਂ ਗਲਤੀਆਂ ਨੂੰ ਸੁਧਾਰਿਆਂ ਤੇ ਵਧੀਆਂ ਪ੍ਰਦਰਸ਼ਨ ਕੀਤਾ।
ਜਿਕਰਯੋਗ ਹੈ ਕਿ ਐਤਵਾਰ ਨੂੰ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ 147 ਦੌੜਾਂ ਦੀ ਪਾਰੀ ਖੇਡੀ ਸੀ। ਰੋਹਿਤ ਸ਼ਰਮਾ ਨੇ ਵਨ ਡੇ ਮੈਚ 'ਚ 15ਵਾਂ ਸੈਂਕੜਾ ਲਗਾਇਆ। ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਵਨ ਡੇ ਮੈਚ 'ਚ 6 ਦੌੜਾਂ ਨਾਲ ਹਰਾਇਆ। ਰੋਹਿਤ ਨੇ ਕਿਹਾ ਕਿ ਮੈਂ ਪਿੱਛਲੇ ਮੈਚ ਦਾ ਵਿਸ਼ਲੇਸ਼ਣ ਦੇਖ ਰਿਹਾ ਸੀ ਜਿੱਥੇ ਉਹ ਕਹਿ ਰਹੇ ਸੀ ਕਿ ਮੇਰਾ ਸਿਰ ਥੱਲੇ ਠੀਕ ਜਗ੍ਹਾਂ 'ਤੇ ਨਹੀਂ ਆ ਰਿਹਾ। ਮੈਂ ਇਸ 'ਤੇ ਕੁਝ ਕੰਮ ਕੀਤਾ। ਇਸ ਤੋਂ ਮੈਨੂੰ ਮੱਦਦ ਮਿਲੀ। ਮੇਰੇ ਸਿਰ ਥੱਲੇ ਜਾ ਰਿਹਾ ਸੀ ਗੇਂਦ ਦੀ ਲਾਈਨ ਮੈਂ ਨਹੀਂ ਆ ਰਿਹਾ ਸੀ। ਅਸੀਂ ਜਿੰਨੀ ਜਲਦੀ ਆਪਣੀ ਗਲਤੀ ਤੋਂ ਸਿੱਖਦੇ ਹਾਂ ਉਨ੍ਹਾਂ ਹੀ ਵਧੀਆ ਹੁੰਦਾ ਹੈ। 


Related News