ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣਨਗੇ ਰੋਹਿਤ, ਦੂਰ-ਦੂਰ ਤਕ ਨਹੀਂ ਹਨ ਕੋਹਲੀ-ਧੋਨੀ
Sunday, Nov 10, 2019 - 04:39 PM (IST)

ਨਵੀਂ ਦਿੱਲੀ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੁਕਾਬਲਾ ਐਤਵਾਰ ਨੂੰ ਨਾਗਪੁਰ ਵਿਚ ਖੇਡਿਆ ਜਾਵੇਗਾ। ਦੋਵੇਂ ਹੀ ਹੀ ਟੀਮਾਂ 1-1 ਮੈਚ ਜਿੱਤ ਕੇ ਸੀਰੀਜ਼ ਵਿਚ ਬਰਾਬਰੀ 'ਤੇ ਹੈ। ਉੱਥੇ ਹੀ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਇਕ ਖਾਸ ਉਪਲੱਬਧੀ ਆਪਣੇ ਨਾਂ ਕਰਨ ਲਈ ਬੇਤਾਬ ਹਨ। ਰਾਜਕੋਟ ਵਿਚ ਤੂਫਾਨੀ ਪਾਰੀ ਖੇਡਣ ਵਾਲੇ ਰੋਹਿਤ ਨਾਗਪੁਰ ਵਿਚ ਵੀ ਉਸੇ ਤਰ੍ਹਾਂ ਦੀ ਪਾਰੀ ਖੇਡ ਕੇ ਟੀਮ ਨੂੰ ਸੀਰੀਜ਼ ਜਿਤਾਉਣ ਦੀ ਕੋਸ਼ਿਸ਼ ਕਰਨਗੇ। ਟੀ-20 ਵਿਚ ਸਭ ਤੋਂ ਵੱਧ ਦੌੜਾਂ, ਸਭ ਤੋਂ ਵੱਧ ਛੱਕੇ ਅਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਹਿੱਟਮੈਨ ਸ਼ਰਮਾ ਦੇ ਕੋਲ ਇਸ ਮੈਚ ਵਿਚ ਕ੍ਰਿਸ ਗੇਲ ਅਤੇ ਸ਼ਾਹਿਦ ਅਫਰੀਦੀ ਦੇ ਖਾਸ ਕਲੱਬ ਵਿਚ ਸ਼ਾਮਲ ਹੋਣ ਦਾ ਮੌਕਾ ਹੋਵੇਗ
ਇਸ ਮਾਮਲੇ 'ਚ ਬਣ ਸਕਦੈ ਪਹਿਲੇ ਭਾਰਤੀ
ਦਰਅਸਲ, ਵਰਲਡ ਕੱਪ ਦੇ ਬਾਅਦ ਤੋਂ ਹੀ ਰੋਹਿਤ ਦਾ ਬੱਲਾ ਖੂਬ ਚੱਲ ਰਿਹਾ ਹੈ। ਰੋਹਿਤ ਨੇ ਵਰਲਡ ਕੱਪ ਵਿਚ ਕੁਲ 5 ਸੈਂਕਡ਼ੇ ਲਗਾਏ ਸੀ ਜੋ ਕਿ ਇਕ ਰਿਕਾਰਡ ਹੈ। ਹੁਣ ਰੋਹਿਤ ਦੇ ਕੋਲ ਟੀ-20 ਵਿਚ 400 ਛੱਕੇ ਲਗਾ ਕੇ ਪਹਿਲਾ ਭਾਰਤੀ ਬਣਨ ਦਾ ਮੌਕਾ ਹੈ। ਇਸ ਤੋਂ ਇਲਾਵਾ ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਤੀਜੇ ਬੱਲੇਬਾਜ਼ ਵੀ ਬਣ ਜਾਣਗੇ। ਦੱਸ ਦਈਏ ਕਿ ਇਸ ਸਾਲ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਰੋਹਿਤ ਸ਼ਰਮਾ ਕੋਲ ਨਾਗਪੁਰ 'ਚ ਖੇਡੇ ਜਾਣ ਵਾਲੇ ਫੈਸਲਾਕੁੰਨ ਟੀ-20 ਮੈਚ 'ਚ ਭਾਰਤ ਵੱਲੋਂ ਸਭ ਤੋਂ ਪਹਿਲਾਂ 400 ਛੱਕੇ ਜੜਨ ਦਾ ਮੌਕਾ ਹੈ।
ਭਾਰਤ ਨੇ ਰਾਜਕੋਟ ਟੀ-20 'ਚ ਰੋਹਿਤ ਸ਼ਰਮਾ ਦੇ 43 ਗੇਂਦਾਂ 'ਤੇ ਖੇਡੀ ਗਈ 85 ਦੌੜਾਂ ਦੀ ਪਾਰੀ ਦੇ ਦਮ 'ਤੇ ਜਿੱਤ ਹਾਸਲ ਕੀਤੀ ਸੀ। ਇਸ ਪਾਰੀ 'ਚ ਭਾਰਤੀ ਕਪਤਾਨ ਨੇ 6 ਛੱਕੇ ਅਤੇ 6 ਚੌਕੇ ਲਾਏ। ਇਸ ਸ਼ਾਨਦਾਰ ਪਾਰੀ ਦੇ ਦਮ 'ਤੇ ਭਾਰਤ ਨੇ ਸੀਰੀਜ਼ 'ਚ ਬੰਗਲਾਦੇਸ਼ ਖਿਲਾਫ 1-1 ਨਾਲ ਬਰਾਬਰੀ ਕੀਤੀ। ਰੋਹਿਤ ਨੇ ਇਸ ਮੈਚ ਦੇ ਦੌਰਾਨ ਬਤੌਰ ਕਪਤਾਨ ਟੀ-20 ਕੌਮਾਂਤਰੀ ਮੈਚ 'ਚ 37ਵਾਂ ਛੱਕਾ ਜੜਿਆ ਸੀ। ਛੱਕੇ ਮਾਰਨ ਦੇ ਮਾਮਲੇ 'ਚ ਰੋਹਿਤ ਨੇ ਬਤੌਰ ਕਪਤਾਨ ਮਹਿੰਦਰ ਸਿੰਘ ਧੋਨੀ ਦੇ 34 ਛੱਕਿਆਂ ਦੇ ਰਿਕਾਰਡ ਨੂੰ ਤੋੜਿਆ।
ਦੱਸ ਦਈਏ ਕਿ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਰਾਡ ਵੈਸਟਇੰਡੀਜ਼ ਦੇ ਧਾਕਡ਼ ਬੱਲੇਬਾਜ਼ ਕ੍ਰਿਸ ਗੇਲ ਦੇ ਨਾਂ ਹੈ। ਗੇਲ ਨੇ 462 ਮੈਚਾਂ ਵਿਚ 534 ਛੱਕੇ ਲਗਾਏ ਸੀ। ਉੱਥੇ ਹੀ ਦੂਜੇ ਨੰਬਰ 'ਤੇ ਪਾਕਿਸਤਾਨ ਦੇ ਬੱਲੇਬਾਜ਼ ਸ਼ਾਹਿਦ ਅਫਰੀਦੀ ਹਨ ਜਿਸ ਨੇ 524 ਮੈਚਾਂ ਵਿਚ 476 ਛੱਕੇ ਲਗਾਏ ਹਨ ਅਤੇ