ਰੋਹਿਤ ਸ਼ਰਮਾ ਕੋਵਿਡ-19 ਜਾਂਚ 'ਚ ਨੈਗੇਟਿਵ, ਟੀ20 'ਚ ਇਸ ਮੈਚ ਤੋਂ ਹੋਵੇਗੀ ਵਾਪਸੀ

07/04/2022 1:11:58 PM

ਬਰਮਿੰਘਮ- ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋਵਿਡ-19 ਜਾਂਚ 'ਚ ਨੈਗੇਟਿਵ ਆਉਣ ਦੇ ਬਾਅਦ ਇਕਾਂਤਵਾਸ ਤੋਂ ਬਾਹਰ ਆ ਗਏ ਹਨ ਤੇ 7 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਟੀ20 ਕੌਮਾਂਤਰੀ ਸੀਰੀਜ ਲਈ ਉਪਲੱਬਧ ਰਹਿਣਗੇ। ਲੀਸੇਸਟਰਸ਼ਰ ਦੇ ਖ਼ਿਲਾਫ਼ ਅਭਿਆਸ ਮੈਚ ਦੇ ਦੂਜੇ ਦਿਨ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸਟੀ ਹੋਣ ਦੇ ਬਾਅਦ 35 ਸਾਲ ਦੇ ਰੋਹਿਤ ਇੰਗਲੈਂਡ ਦੇ ਖ਼ਿਲਾਫ਼ ਪਿਛਲੇ ਸਾਲ ਦੀ ਸੀਰੀਜ਼ ਦੇ ਬਚੇ ਹੋਏ ਪੰਜਵੇਂ ਟੈਸਟ ਮੈਚ ਦਾ ਹਿੱਸਾ ਨਹੀਂ ਹਨ।

ਇਹ ਵੀ ਪੜ੍ਹੋ : ਪਾਰੂਲ ਚੌਧਰੀ ਨੇ ਲਾਸ ਏਂਜਲਸ 'ਚ 3000 ਮੀਟਰ 'ਚ ਰਾਸ਼ਟਰੀ ਰਿਕਾਰਡ ਬਣਾਇਆ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਂ, ਰੋਹਿਤ ਜਾਂਚ 'ਚ ਨੈਗੇਟਿਵ ਰਹੇ ਹਨ। ਚਿਕਿਤਸਾ ਪ੍ਰੋਟੋਕਾਲ ਦੇ ਮੁਤਾਬਕ ਹੁਣ ਉਹ ਇਕਾਂਤਵਾਸ ਤੋਂ ਬਾਹਰ ਹੈ। ਉਹ ਅੱਜ ਨਾਰਥੰਪਟਨਸ਼ਾਇਰ ਦੇ ਖ਼ਿਲਾਫ਼ ਟੀ20 ਅਭਿਆਸ ਮੈਚ ਦਾ ਹਿੱਸਾ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਸ਼ੁਰੂਆਤੀ ਟੀ20 ਕੌਮਾਂਤਰੀ ਮੈਚ ਤੋਂ ਪਹਿਲਾਂ ਆਰਾਮ ਤੇ ਅਭਿਆਸ ਦੀ ਲੋੜ ਹੈ। 

ਇਹ ਵੀ ਪੜ੍ਹੋ : ENG v IND 5th Test : ਤੀਸਰੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 125/3

ਚਿਕਿਤਸਾ ਪ੍ਰੋਟੋਕਾਲ ਦੇ ਮੁਤਾਬਕ ਕੋਵਿਡ-19 ਇਕਾਂਤਵਾਸ ਤੋਂ ਬਾਹਰ ਨਿਕਲਣ ਦੇ ਬਾਅਦ ਕਿਸੇ ਵੀ ਖਿਡਾਰੀ ਨੂੰ ਫੇਫੜਿਆਂ ਦੀ ਸਮਰਥਾ ਦੀ ਜਾਂਚ ਕਨ ਲਈ ਲਾਜ਼ਮੀ ਹਾਰਟ ਟੈਸਟ ਤੋਂ ਗੁਜ਼ਰਨਾ ਪੈਂਦਾ ਹੈ। ਭਾਰਤੀ ਟੀਮ ਇੰਗਲੈਂਡ ਦੇ ਖ਼ਿਲਾਫ਼ ਮੌਜੂਦਾ ਟੈਸਟ 'ਚ ਰੋਹਿਤ ਸ਼ਰਮਾ ਨੂੰ ਖਿਡਾਉਣ ਲਈ ਬੇਤਾਬ ਸੀ ਪਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਉਹ ਤਿੰਨ ਵਾਰ ਜਾਂਚ 'ਚ ਕੋਵਿਡ-19 ਪਾਜ਼ੇਟਿਵ ਮਿਲੇ। ਅਜਿਹੇ 'ਚ ਟੀਮ ਨੂੰ ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਮੈਦਾਨ 'ਤੇ ਉਤਰਨਾ ਪਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News