ਰੋਹਿਤ ਨੇ ਰਚਿਆ ਇਤਿਹਾਸ, ਇਸ ਮਾਮਲੇ ''ਚ ਸਚਿਨ-ਗਾਂਗੁਲੀ ਵਰਗੇ ਧਾਕੜਾਂ ਨੂੰ ਪਛਾੜਿਆ
Thursday, Feb 20, 2025 - 08:49 PM (IST)

ਸਪੋਰਟਸ ਡੈਸਕ- ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਭਾਰਤੀ ਟੀਮ ਨੇ ਆਪਣਾ ਪਹਿਲਾ ਮੈਚ ਵੀਰਵਾਰ (20 ਫਰਵਰੀ) ਨੂੰ ਬੰਗਲਾਦੇਸ਼ ਵਿਰੁੱਧ ਖੇਡਿਆ। ਇਸ ਮੈਚ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਵੱਡਾ ਰਿਕਾਰਡ ਹਾਸਲ ਕੀਤਾ।
ਰੋਹਿਤ ਨੇ ਵਨਡੇ ਇੰਟਰਨੈਸ਼ਨਲ ਵਿੱਚ ਆਪਣੀਆਂ 11 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਰੋਹਿਤ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ 12 ਦੌੜਾਂ ਦੀ ਲੋੜ ਸੀ, ਜੋ ਉਨ੍ਹਾਂ ਨੇ ਇਸ ਮੈਚ ਵਿੱਚ ਆਸਾਨੀ ਨਾਲ ਹਾਸਲ ਕਰ ਲਈਆਂ। ਬੰਗਲਾਦੇਸ਼ ਖ਼ਿਲਾਫ਼ ਮੈਚ ਵਿੱਚ ਰੋਹਿਤ ਨੇ 36 ਗੇਂਦਾਂ ਵਿੱਚ 41 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਸ਼ਾਮਲ ਸਨ।
ਰੋਹਿਤ ਇਸ ਖਾਸ ਕਲੱਬ 'ਚ ਹੋਏ ਸ਼ਾਮਲ
ਦੇਖਿਆ ਜਾਵੇ ਤਾਂ ਰੋਹਿਤ ਸ਼ਰਮਾ ਅਜਿਹੇ 10ਵੇਂ ਬੱਲੇਬਾਜ਼ ਹਨ, ਜਿਨ੍ਹਾਂ ਨੇ ਵਨਡੇ ਇੰਟਰਨੈੱਸ਼ਨ 'ਚ 11000 ਦੌੜਾਂ ਦਾ ਅੰਕੜਾ ਛੂਹਿਆ ਹੈ। ਨਾਲ ਹੀ ਅਜਿਹਾ ਕਰਨ ਵਾਲੇਉਹ ਭਾਰਤ ਦੇ ਚੌਥੇ ਬੱਲੇਬਾਜ਼ ਹਨ। ਰੋਹਿਤ ਤੋਂ ਪਹਿਲਾਂ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵਿਰਾਟ ਕੋਹਲੀ ਹੀ ਭਾਰਤ ਵੱਲੋਂ ਅਜਿਹੀ ਪ੍ਰਾਪਤੀ ਹਾਸਿਲ ਕਰ ਪਾਏ ਸਨ।
ਰੋਹਿਤ ਸ਼ਰਮਾ ਵਨਡੇ ਇੰਟਰਨੈਸ਼ਨ 'ਚ 11 ਹਜ਼ਾਰ ਦੌੜਾਂ ਪੂਰੀਆਂ ਕਰਨਵਾਲੇਦੂਜੇ ਸਭ ਤੋਂ ਤੇਜ਼ ਬੈਟਰ ਹਨ। ਰੋਹਿਤ ਨੇ ਆਪਣੀਆਂ 261ਵੀਂ ਵਨਡੇ ਪਾਰੀ 'ਚ 11 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਰੋਹਿਤ ਨੇ ਸਚਿਨ ਤੇਂਦੁਲਕਰ ਨੂੰ ਪਛਾੜ ਦਿੱਤਾ, ਜਿਨ੍ਹਾਂ ਨੇ 276ਵੀਂ ਪਾਰੀ 'ਚ ਇਹ ਪ੍ਰਾਪਤੀ ਹਾਸਿਲ ਕੀਤੀ ਸੀ। ਦੱਸ ਦੇਈਏ ਕਿ ਵਨਡੇ ਇੰਟਰਨੈਸ਼ਨਲ 'ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਹੈ। ਕੋਹਲੀ ਨੇ 222 ਪਾਰੀਆਂ 'ਚ ਹੀ 11 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਸਨ। ਗੇਂਦਾਂ ਦਾਸਾਹਮਣਾ ਕਰਨ ਦੇ ਮਾਮਲੇ 'ਚ ਵੀ ਸਿਰਫ ਕੋਹਲੀ (11831) ਹੀ, ਰੋਹਿਤ (11868) ਤੋਂ ਜ਼ਿਆਦਾ ਤੇਜ਼ੀ ਨਾਲ 11 ਹਜ਼ਾਰ ਦੌੜਾਂ ਕ ਪਹੁੰਚੇ।
ਸਭ ਤੋਂ ਘੱਟ ਪਾਰੀਆਂ 'ਚ 11,000 ODI ਦੌੜਾਂ
222 ਵਿਰਾਟ ਕੋਹਲੀ
261 ਰੋਹਿਤ ਸ਼ਰਮਾ
276 ਸਚਿਨ ਤੇਂਦੁਲਕਰ
286 ਰਿਕੀ ਪੋਂਟਿੰਗ
288 ਸੌਰਵ ਗਾਂਗੁਲੀ