ਬੋਪੰਨਾ-ਸ਼ਾਪੋਵਾਲੋਵ ਰੋਜਰਸ ਕੱਪ ਦੇ ਕੁਆਰਟਰ ਫਾਈਨਲ ''ਚ ਪਹੁੰਚੇ

Friday, Aug 09, 2019 - 05:00 PM (IST)

ਬੋਪੰਨਾ-ਸ਼ਾਪੋਵਾਲੋਵ ਰੋਜਰਸ ਕੱਪ ਦੇ ਕੁਆਰਟਰ ਫਾਈਨਲ ''ਚ ਪਹੁੰਚੇ

ਨਵੀਂ ਦਿੱਲੀ— ਭਾਰਤ ਦੇ ਰੋਹਨ ਬੋਪੰਨਾ ਅਤੇ ਉਸ ਦੇ ਕੈਨੇਡੀਆਈ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਨੇ 5,701,9,45 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਏ.ਟੀ.ਪੀ ਮਾਸਟਰਸ 1000 ਰੋਜਰਸ ਕੱਪ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਬੋਪੰਨਾ-ਡੇਵਿਸ ਦੀ ਜੋੜੀ ਨੇ ਪੁਰਸ਼ ਡਬਲਜ਼ ਦੇ ਦੂਜੇ ਰਾਊਂਡ 'ਚ ਬ੍ਰਿਟੇਨ ਦੇ ਕਾਈਲ ਐਡਮੰਡ ਅਤੇ ਅਮਰੀਕਾ ਦੇ ਟੇਲਰ ਫ੍ਰਿਟਜ਼ ਦੀ ਜੋੜੀ ਨੂੰ ਲਗਾਤਾਰ ਸੈੱਟਾਂ 'ਚ 6-3, 6-4 ਨਾਲ ਹਰਾਇਆ।

ਬੋਪੰਨਾ ਅਤੇ ਸ਼ਾਪੋਵਾਲੋਵ ਨੇ ਮੈਚ 'ਚ ਪੰਜ ਬ੍ਰੇਕ ਅੰਕ ਬਚਾਏ ਅਤੇ 61 ਮਿੰਟ 'ਚ ਮੁਕਾਬਲਾ ਜਿੱਤਿਆ। ਉਨ੍ਹਾਂ ਨੇ ਤਿੰਨ 'ਚੋਂ ਦੋ ਵਾਰ ਵਿਰੋਧੀ ਜੋੜੀ ਦੀ ਸਰਵਿਸ ਵੀ ਬ੍ਰੇਕ ਕੀਤੀ। ਐਡਵਰਡ ਅਤੇ ਫ੍ਰਿਟਜ਼ ਤਿੰਨ 'ਚੋਂ ਹੱਥ ਆਇਆ ਇਕ ਹੀ ਬ੍ਰੇਕ ਅੰਕ ਬਚਾ ਸਕੇ ਅਤੇ ਹੱਥ ਆਏ ਪੰਜ ਬ੍ਰੇਕ ਅੰਕਾਂ 'ਚ ਇਕ ਦਾ ਵੀ ਲਾਹਾ ਲੈਣ 'ਚ ਅਸਫਲ ਰਹੇ। ਭਾਰਤੀ ਕੈਨੇਡੀਆਈ ਜੋੜੀ ਅਗਲੇ ਦੌਰ 'ਚ ਫਰਾਂਸ ਦੇ ਨੇਨੋਈਤ ਪੇਅਰ ਅਤੇ ਸਟੇਨਿਸਲਾਸ ਵਾਵਰਿੰਕਾ ਦੀ ਮਜ਼ਬੂਤ ਜੋੜੀ ਨਾਲ ਭਿੜੇਗੀ। ਫ੍ਰੈਂਚ-ਸਵਿਸ ਜੋੜੀ ਨੇ ਜਰਮਨੀ ਦੇ ਕੇਵਿਨ ਕ੍ਰਾਵੀਟਿਜ ਅਤੇ ਆਂਦ੍ਰੀਆਸ ਮਿਏਸ ਨੂੰ ਇਕ ਘੰਟੇ 15 ਮਿੰਟ ਤਕ ਚਲੇ ਮੁਕਾਬਲੇ 'ਚ 6-3, 3-6, 10-8 ਨਾਲ ਹਰਾਇਆ।


author

Tarsem Singh

Content Editor

Related News