ਫੈਡਰਰ ਨੇ ਕਿਰਗੀਓਸ ਨੂੰ ਦਿੱਤੀ ਨਸੀਹਤ

10/09/2018 4:54:23 PM

ਸ਼ੰਘਾਈ— ਗ੍ਰੈਂਡ ਸਲੈਮ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਟੈਨਿਸ ਦੇ 'ਬੈਡ ਬੁਆਏ' ਦੇ ਤੌਰ 'ਤੇ ਬਦਨਾਮ ਹੋ ਗਏ ਆਸਟਰੇਲੀਆ ਦੇ ਨਿਕ ਕਿਰਗੀਓਸ ਨੂੰ ਸ਼ੰਘਾਈ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਦੌਰਾਨ ਚੇਅਰ ਅੰਪਾਇਰ ਦੇ ਨਾਲ ਬਹਿਸ ਕਰਨ 'ਤੇ ਖੇਡ ਸਿਧਾਂਤਾਂ ਦੀ ਪਾਲਣਾ ਕਰਨ ਦੀ ਮੰਗਲਵਾਰ ਨੂੰ ਨਸੀਹਤ ਦਿੱਤੀ। 23 ਸਾਲਾ ਕਿਰਗੀਓਸ ਨੇ ਪੁਰਸ਼ ਸਿੰਗਲ ਦੇ ਪਹਿਲੇ ਰਾਊਂਡ ਮੈਚ ਦੇ ਦੌਰਾਨ ਚੇਅਰ ਅੰਪਾਇਰ ਨਾਲ ਬਹਿਸ ਕੀਤੀ ਸੀ। ਅਮਰੀਕੀ ਕੁਆਲੀਫਾਇਰ ਬ੍ਰੈਡਲੀ ਕਲਾਨ ਨੇ 38ਵਾਂ ਦਰਜਾ ਪ੍ਰਾਪਤ ਆਸਟਰੇਲੀਆਈ ਖਿਡਾਰੀ ਨੂੰ 4-6, 6-4, 6-3 ਨਾਲ ਹਰਾਇਆ। 

ਸ਼ੰਘਾਈ ਮਾਸਟਰਸ 'ਚ ਇਹ ਤੀਜੀ ਵਾਰ ਹੈ ਕਿ ਕਿਰਗੀਓਸ ਨੂੰ ਸ਼ੁਰੂਆਤੀ ਰਾਊਂਡ 'ਚ ਹਾਰ ਕੇ ਬਾਹਰ ਹੋਣਾ ਪਿਆ ਹੈ। ਮੈਚ ਦੇ ਦੌਰਾਨ 'ਬਾਰਡਰਲਾਈਨ' ਨੂੰ ਲੈ ਕੇ ਕਿਰਗੀਓਸ ਨੇ ਚੇਅਰ ਅੰਪਾਇਰ ਦੇ ਫੈਸਲੇ 'ਤੇ ਸਵਾਲ ਕਰਦੇ ਹੋਏ ਉਸ ਨਾਲ ਬਹਿਸ ਕੀਤੀ ਸੀ। ਕੋਰਟਸ 'ਤੇ ਆਪਣੇ ਖਰਾਬ ਵਿਵਹਾਰ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਕਿਰਗੀਓਸ ਨੂੰ ਲੈ ਕੇ ਫੈਡਰਰ ਨੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਆਸਟਰੇਲੀਆਈ ਖਿਡਾਰੀ 'ਚ ਪ੍ਰਤਿਭਾ ਹੈ ਪਰ ਉਸ ਲਈ ਇਹ ਉਦੋਂ ਹੀ ਕਾਰਗਰ ਹੋਵੇਗੀ ਜਦੋਂ ਉਹ ਖੇਡ ਭਾਵਨਾ ਦੀ ਪਾਲਣਾ ਕਰਨਗੇ। 

37 ਸਾਲਾ ਤਜਰਬੇਕਾਰ ਖਿਡਾਰੀ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਇਹ ਕਿਰਗੀਓਸ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਜਾਣਾ ਚਾਹੁੰਦੇ ਹਨ। ਮੈਨੂੰ ਲਗਦਾ ਹੈ ਕਿ ਉਹ ਖੁਦ ਹੀ ਆਪਣੀ ਪ੍ਰਤਿਭਾ ਨੂੰ ਨਹੀਂ ਜਾਣਦੇ। ਪਰ ਉਹ ਆਪਣੀ ਖੇਡ ਦੇ ਸਿਧਾਂਤਾਂ ਨੂੰ ਜਾਣ ਕੇ ਹੀ ਅੱਗੇ ਵੱਧ ਸਕਦੇ ਹਨ।'' ਕਿਰਗੀਓਸ ਦਾ ਸ਼ੰਘਾਈ ਮਾਸਟਰਸ 'ਚ ਕਾਫੀ ਖਰਾਬ ਤਜਰਬਾ ਰਿਹਾ ਹੈ। ਪਿਛਲੇ ਸਾਲ ਪਹਿਲੇ ਰਾਊਂਡ ਦੇ ਮੈਚ ਵਿਚਾਲੇ ਕੋਰਟ ਤੋਂ ਚਲੇ ਜਾਣ 'ਤੇ ਉਨ੍ਹਾਂ 'ਤੇ ਜੁਰਮਾਨਾ ਲਗਾਇਆ ਗਿਆ ਸੀ ਜਦਕਿ 2016 'ਚ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਫੈਡਰਰ ਨੇ ਕਿਹਾ, ''ਵੱਡੇ ਟੂਰਨਾਮੈਂਟਾਂ 'ਚ ਖੇਡਣਾ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਾ ਉਨ੍ਹਾਂ ਲਈ ਠੀਕ ਨਹੀਂ ਹੈ। ਤੁਹਾਨੂੰ ਸਫਲ ਹੋਣ ਲਈ ਆਪਣੇ ਵਿਵਹਾਰ 'ਚ ਵੀ ਸੁਧਾਰ ਕਰਨ ਦੀ ਜ਼ਰੂਰਤ ਹੈ।''


Related News