ਇਸ ਟੂਰਨਾਮੈਂਟ 'ਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ ਰੋਬਿਨ ਉਥੱਪਾ
Wednesday, Dec 18, 2024 - 06:02 AM (IST)

ਜੋਹਾਨਸਬਰਗ : ਸਾਬਕਾ ਭਾਰਤੀ ਕ੍ਰਿਕਟਰ ਅਤੇ 2007 ਦਾ ਟੀ-20 ਵਿਸ਼ਵ ਕੱਪ ਜੇਤੂ ਰੌਬਿਨ ਉਥੱਪਾ 9 ਜਨਵਰੀ ਤੋਂ ਸ਼ੁਰੂ ਹੋ ਰਹੀ ਬੇਟਵੇ SA20 ਲੀਗ ਦੇ ਤੀਜੇ ਸੀਜ਼ਨ 'ਚ ਕੁਮੈਂਟਰੀ ਕਰਨਗੇ। ਇਹ ਟੀ-20 ਲੀਗ, ਜੋ ਕਿ 9 ਜਨਵਰੀ ਤੋਂ 8 ਫਰਵਰੀ ਤੱਕ ਚੱਲੇਗੀ, ਦਾ ਭਾਰਤ ਵਿੱਚ ਵਾਇਆਕਾਮ 18 ਚੈਨਲਾਂ ਅਤੇ ਡਿਜੀਟਲ ਪਲੇਟਫਾਰਮ ਸਪੋਰਟਸ 18 ਅਤੇ ਜੀਓ ਸਿਨੇਮਾ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਮੁਤਾਬਕ ਉਥੱਪਾ ਦੇ ਨਾਲ ਕੁਮੈਂਟਰੀ ਟੀਮ ਵਿੱਚ ਬੱਲੇਬਾਜ਼ ਕੇਵਿਨ ਪੀਟਰਸਨ, ਸ਼ਾਨ ਪੋਲਕ, ਸਟੂਅਰਟ ਬਰਾਡ ਅਤੇ ਕ੍ਰਿਸ ਮੌਰਿਸ ਵੀ ਸ਼ਾਮਲ ਹੋਣਗੇ। ਇਨ੍ਹਾਂ ਤੋਂ ਇਲਾਵਾ ਹਮਲਾਵਰ ਬੱਲੇਬਾਜ਼ ਏਬੀ ਡਿਵਿਲੀਅਰਸ ਅਤੇ ਮਸ਼ਹੂਰ ਕ੍ਰਿਕਟ ਕੁਮੈਂਟੇਟਰ ਐਮ ਬਾਂਗਵਾ ਵੀ ਕਮੈਂਟਰੀ ਟੀਮ ਦਾ ਹਿੱਸਾ ਹੋਣਗੇ।