ਰਿਤੁ ਨੇ ਅੰਡਰ 23 ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ''ਚ ਚਾਂਦੀ ਦਾ ਤਮਗਾ ਜਿੱਤਿਆ

11/25/2017 1:39:58 PM

ਨਵੀਂ ਦਿੱਲੀ, (ਬਿਊਰੋ)— ਭਾਰਤੀ ਮਹਿਲਾ ਪਹਿਲਵਾਨ ਰਿਤੂ ਫੋਗਾਟ (48 ਕਿਲੋ) ਨੇ ਪੋਲੈਂਡ 'ਚ ਚਲ ਰਹੀ ਅੰਡਰ-23 ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਿਆ। 

ਰਿਤੂ ਨੇ ਪਿਛਲੇ ਸਾਲ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਸੀ। ਉਹ ਸੋਨੇ ਦੇ ਤਗਮੇ ਦੇ ਮੁਕਾਬਲੇ 'ਚ ਤੁਰਕੀ ਦੀ ਪਹਿਲਵਾਨ ਡੇਮੀਰਹਾਨ ਤੋਂ ਹਾਰ ਗਈ। ਕੁਆਰਟਰਫਾਈਨਲ 'ਚ ਰਿਤੂ ਨੇ ਬੁਲਗਾਰੀਆ ਦੀ ਸੇਲਿਕਸ਼ਾ ਨੂੰ 4-2 ਨਾਲ ਹਰਾਇਆ ਸੀ। ਜਦਕਿ ਸੈਮੀਫਾਈਨਲ 'ਚ ਚੀਨ ਦੀ ਜੀਆਂਗ ਝੂ ਨੂੰ 4-3 ਨਾਲ ਹਰਾਇਆ ਸੀ।


Related News