ਪ੍ਰਿਥਵੀ ਸ਼ਾ ਦਾ ਧਮਾਕੇਦਾਰ ਪ੍ਰਦਰਸ਼ਨ ਜਾਰੀ, 13 ਪਾਰੀਆਂ ''ਚ ਠੋਕਿਆ 5ਵਾਂ ਸੈਂਕੜਾ

11/18/2017 10:50:17 AM

ਨਵੀਂ ਦਿੱਲੀ (ਬਿਊਰੋ)— ਯੁਵਾ ਬੱਲੇਬਾਜ਼ ਪ੍ਰਿਥਵੀ ਸ਼ਾ (114) ਨੇ ਇਕ ਵਾਰ ਫਿਰ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਉਨ੍ਹਾਂ ਦੀ ਟੀਮ ਮੁੰਬਈ ਰਣਜੀ ਟਰਾਫੀ ਦੇ ਗਰੁੱਪ-ਸੀ ਦੇ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਖਿਲਾਫ ਢਹਿ-ਢੇਰੀ ਹੋ ਗਈ। ਮੁੰਬਈ ਨੇ ਦਿਨ ਦਾ ਖੇਡ ਖਤਮ ਹੋਣ ਤੱਕ ਛੇ ਵਿਕਟਾਂ ਦੇ ਨੁਕਸਾਨ ਉੱਤੇ 248 ਦੌੜਾਂ ਬਣਾ ਲਈਆਂ ਹਨ। ਅਭਿਸ਼ੇਕ ਨਾਇਰ 21 ਦੌੜਾਂ ਬਣਾ ਕੇ ਵਿਕਟ ਉੱਤੇ ਖੜ੍ਹੇ ਹਨ। ਪ੍ਰਿਥ‍ਵੀ ਸ਼ਾ ਦੀ ਫਰਸ‍ਟ ਕ‍ਲਾਸ ਕ੍ਰਿਕਟ ਦੀਆਂ 13 ਪਾਰੀਆਂ ਵਿਚ ਇਹ ਪੰਜਵਾਂ ਸੈਂਕੜਾ ਹੈ। 18 ਸਾਲ ਦੇ ਸ਼ਾ ਨੇ ਓਂਗਲੇ ਵਿਚ ਬੇਹੱਦ ਤੇਜ਼ ਪਿੱਚ ਉੱਤੇ ਵਧੀਆ ਪਾਰੀ ਖੇਡੀ।

173 ਗੇਂਦਾਂ 'ਤੇ ਬਣਾਈਆਂ 114 ਦੌੜਾਂ
ਸ਼ਾ ਨੇ 114 ਦੌੜਾਂ ਬਣਾਉਣ ਲਈ 173 ਗੇਂਦਾਂ ਖਰਚ ਕੀਤੀਆਂ। ਪ੍ਰਿਥਵੀ ਦੇ ਇਲਾਵਾ ਸਿਦੇਸ਼ ਲਾਡ ਨੇ 86 ਦੌੜਾਂ ਬਣਾਈਆਂ। ਇਨ੍ਹਾਂ ਦੋਨਾਂ ਨੇ ਚੌਥੇ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਕੀਤੀ। ਪ੍ਰਿਥਵੀ 189 ਦੇ ਕੁਲ ਸਕੋਰ ਉੱਤੇ ਬੰਡਾਰੂ ਅਇਯਾਪਾ ਦਾ ਸ਼ਿਕਾਰ ਹੋਏ। ਉਨ੍ਹਾਂ ਨੇ ਆਪਣੀ ਪਾਰੀ ਵਿਚ 173 ਗੇਂਦਾਂ ਖੇਡੀਆਂ ਅਤੇ 14 ਚੌਕਿਆਂ ਦੇ ਇਲਾਵਾ ਇਕ ਛੱਕਾ ਲਗਾਇਆ। ਲਾਡ 248 ਦੇ ਸਕੋਰ ਉੱਤੇ 6ਵੇਂ ਵਿਕਟ ਦੇ ਰੂਪ ਵਿਚ ਆਊਟ ਹੋਏ। ਉਨ੍ਹਾਂ ਨੇ 203 ਗੇਂਦਾਂ ਖੇਡੀਆਂ ਅਤੇ ਦੋ ਛੱਕੇ ਲਗਾਏ।


Related News