ਭਾਰਤ ਦੇ ਸਭ ਤੋਂ ਸਫਲ ਬੱਲੇਬਾਜ਼ ਬਣੇ ਰਿਸ਼ਭ ਪੰਤ, ਗਿੱਲ ਨੂੰ ਪਿੱਛੇ ਛੱਡ ਹਾਸਲ ਕੀਤਾ ਪਹਿਲਾ ਸਥਾਨ

Wednesday, Aug 19, 2026 - 11:03 AM (IST)

ਭਾਰਤ ਦੇ ਸਭ ਤੋਂ ਸਫਲ ਬੱਲੇਬਾਜ਼ ਬਣੇ ਰਿਸ਼ਭ ਪੰਤ, ਗਿੱਲ ਨੂੰ ਪਿੱਛੇ ਛੱਡ ਹਾਸਲ ਕੀਤਾ ਪਹਿਲਾ ਸਥਾਨ

ਸਪੋਰਟਸ ਡੈਸਕ : ਰਿਸ਼ਭ ਪੰਤ ਭਾਰਤ ਦੀ ਵਨਡੇ ਅਤੇ ਟੀ-20 ਟੀਮ ਤੋਂ ਬਾਹਰ ਹੈ । ਪਿਛਲੇ ਦਿਨਾਂ ਦੌਰਾਨ ਉਸ ਦੀ ਟੈਸਟ ਟੀਮ ਵਿੱਚ ਜਗ੍ਹਾ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ । ਜੇਕਰ ਆਪਣੇ ਅੰਕੜੇ ਦੇਖ ਲਏ ਤਾਂ ਤੁਸੀ ਵੀ ਪੰਤ ਦੇ ਫੈਨ ਹੋ ਜਾਵੋਗੇ । ਦਰਅਸਲ ਉਹ ਵਰਲਡ ਟੈਸਟ ਚੈਂਪੀਅਨਸ਼ਿੰਪ ਦੇ ਇਤਿਹਾਸ ਵਿੱਚ ਹੁਣ ਤਕ ਦੇ ਸਭ ਤੋਂ ਸਫਲ ਭਾਰਤੀ ਬੱਲੇਬਾਜ਼ ਬਣ ਗਏ ਹਨ । ਉਸ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸ਼ੁਭਮਨ ਗਿਲ ਨੂੰ ਪਿੱਛੇ ਛੱਡ ਦਿੱਤਾ ਹੈ ।

ਰਿਸ਼ਭ ਪੰਤ ਨੇ ਇਹ ਕਾਰਨਾਮਾ ਸ਼੍ਰੰਲੰਕਾ ਖਿਲਾਫ ਪਹਿਲੇ ਟੈਸਟ ਮੈਚ ਵਿੱਚ ਕੀਤਾ । ਉਸ ਨੇ ਪਹਿਲੀ ਪਾਰੀ ਵਿੱਚ 39 ਦੌੜਾਂ ਅਤੇ ਦੂਜੀ ਪਾਰੀ ਵਿੱਚ 66 ਦੌੜਾਂ ਬਣਾਈਆਂ । ਮੁਕਾਬਲੇ ਵਿੱਚ ਕੁਲ 105 ਦੌੜਾਂ ਬਣਾ ਕੇ ਪੰਤ ਨੇ ਸ਼ੁਭਮਨ ਗਿੱਲ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਜਿਸ ਦੀਆਂ ਹੁਣ ਵਰਲਡ ਟੈਸਟ ਚੈਂਪੀਅਨਸ਼ਿੰਪ ਵਿੱਚ 2867 ਦੌੜਾਂ ਹਨ । ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਮੈਚਾਂ ਦੀਆਂ ਦੋਵਾਂ ਪਾਰੀਆਂ ਵਿੱਚ ਕਪਤਾਨ ਗਿਲ ਫਲਾਪ ਰਹੇ, ਜਿੱਥੇ ਉਸ ਨੇ 16 ਦੌੜਾਂ ਅਤੇ 8 ਦੌੜਾਂ ਦੀ ਪਾਰੀ ਖੇਡੀ ।

ਸਭ ਤੋਂ ਜ਼ਿਆਦਾ ਸਫਲ ਬੱਲੇਬਾਜ਼ ਬਣੇ ਪੰਤ
ਵਰਲਡ ਟੈਸਟ ਚੈਂਪੀਅਨਸ਼ਿੰਪ ਵਿੱਚ ਰਿਸ਼ਭ ਪੰਤ ਨੇ ਹੁਣ ਤਕ 73 ਪਾਰੀਆਂ ਵਿੱਚ 2885 ਦੌੜਾਂ ਬਣਾ ਲਈਆਂ ਹਨ, ਜਦਕਿ ਸ਼ੁਭਮਨ ਗਿੱਲ 18 ਦੌੜਾਣ ਪਿੱਛੇ ਹੈ । ਗਿੱਲ ਨੇ ਹੁਣ ਤਕ WTC ਦੀਆਂ 75 ਪਾਰੀਆਂ ਵਿੱਚ 2867 ਦੌੜਾਂ ਬਣਾਈਆਂ ਹਨ । ਭਾਰਤੀਆਂ ਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਰੋਹਿਤ ਸ਼ਰਮਾ ਹੈ । ਜਿਸ ਦੇ ਨਾਂ 2716 ਦੌੜਾਂ, ਪਰ ਉਹ ਰੇਡ ਬਾਲ ਫਾਰਮੈਂਟ ਤੋਂ ਰਿਟਾਇਰਮੈਂਟ ਲੈ ਚੁੱਕੇ ਹਨ । 

ਰਿਸ਼ਭ ਪੰਤ ਨੇ ਹਾਲ ਹੀ ਵਿੱਚ ਆਪਣੇ ਟੈਸਟ ਕਰੀਅਰ ਵਿੱਚ 100 ਛੱਕੇ ਲਗਾ ਲਏ ਹਨ । ਉਹ ਅਜਿਹਾ ਕਰਨ ਵਾਲੇ ਪਹਿਲਾ ਭਾਰਤੀ ਅਤੇ ਦੁਨੀਆ ਦਾ ਚੌਥਾ ਖਿਡਾਰੀ ਹੈ । ਉਸ ਨੇ ਟੈਸਟ ਇਤਿਹਾਸ ਵਿੱਚ ਸਭ ਤੋਂ ਤੇਜ਼ 100 ਛੱਕੇ ਲਗਾਉਣ ਦਾ ਰਿਕਾਰ਼ਡ ਵੀ ਆਪਣੇ ਨਾਂ ਕੀਤਾ ਹੈ ।

ਹੁਣ ਵਰਲਡ ਟੈਸਟ ਚੈਂਪੀਅਨਸ਼ਿੰਪ ਦਾ ਇਕ ਹੋਰ ਵੱਡਾ ਰਿਕਾਰਡ ਪੰਤ ਦੇ ਨਿਸ਼ਾਨੇ 'ਤੇ ਹੈ । WTC ਵਿੱਚ ਉਸ ਦੇ ਨਾਂ 80 ਛੱਕੇ ਹਨ, ਜਦਕਿ ਟਾਪ 'ਤੇ ਬਣੇ ਬੇਨ ਸਟੋਕਸ ਨੇ 88 ਛੱਕੇ ਲਗਾਏ ਸਨ । ਸਟੋਕਸ ਰਿਟਾਇਰਮੈਂਟ ਲੈ ਚੁੱਕੇ ਹਨ ਅਤੇ  ਪੰਤ ਅਗਲੇ ਮੁਕਾਬਲਿਆਂ ਵਿੱਚ 9 ਛੱਕੇ ਲਗਾਉਦੇ ਹੀ ਇਕ ਹੋਰ ਰਿਕਾਰਡ ਕਾਇਮ ਕਰ ਦੇਵੇਗਾ ।

ਰਿਸ਼ਭ ਪੰਤ ਦੀ ਟੈਸਟ ਫਾਰਮ ਕਾਫੀ ਵਧੀਆ ਚਲ ਰਹੀ ਹੈ । ਪੰਤ ਪਿਛਲੀਆਂ 12 ਪਾਰੀਆਂ ਵਿੱਚ ਇਕ ਵੀ ਸੈਕੜਾਂ ਨਹੀਂ ਲਗਾ ਸਕੇ, ਪਰ ਉਸ ਵਿੱਚ 5 ਅਰਧ ਸੈਕੜੇ ਲਗਾ ਦਿੱਤੇ ਹਨ । ਉਥੇ ਹੀ ਪਿਛਲੀਆਂ 3 ਪਾਰੀਆੰ ਵਿੱਚ ਉਸ ਨੇ ਦੋ ਅਰਧ ਸੈਕੜੇ ਲਗਾਏ ਹਨ। 


author

SATPAL

Content Editor

Related News