ਰਿਸ਼ਭ ਮਹਿਤਾ ਬਣਿਆ ''ਵਰਲਡ ਜੰਪਿੰਗ ਚੈਲੰਜ'' ਜੇਤੂ

Monday, Dec 10, 2018 - 12:30 AM (IST)

ਰਿਸ਼ਭ ਮਹਿਤਾ ਬਣਿਆ ''ਵਰਲਡ ਜੰਪਿੰਗ ਚੈਲੰਜ'' ਜੇਤੂ

ਬੈਂਗਲੁਰ -ਯੂਨਾਈਟਿਡ ਰਾਈਡਰਜ਼ ਬਾਰਨ ਟੀਮ ਦਾ ਰਿਸ਼ਭ ਮਹਿਤਾ ਐਤਵਾਰ ਨੂੰ ਇਥੇ ਅੰਤਰਰਾਸ਼ਟਰੀ ਘੋੜਸਵਾਰੀ ਮਹਾਸੰਘ (ਐੱਫ. ਈ. ਆਈ.) ਦੇ ਤਹਿਤ ਹੋਈ 'ਵਰਲਡ ਜੰਪਿੰਗ ਚੈਲੰਜ' ਪ੍ਰਤੀਯੋਗਿਤਾ ਦਾ ਜੇਤੂ ਬਣਿਆ। ਰਿਸ਼ਭ ਏ-ਵਰਗ (1.20-1.30 ਮੀਟਰ) ਦਾ ਜੇਤੂ ਰਿਹਾ। 
ਯੂਨਾਈਟਿਡ ਰਾਈਡਰਜ਼ ਬਾਰਨ ਟੀਮ ਦਾ ਹੀ ਪ੍ਰਣਯ ਖਰ੍ਹੇ ਬੀ-ਵਰਗ (1.10-1.20 ਮੀਟਰ) ਦਾ ਜੇਤੂ ਰਿਹਾ। ਸੀ-ਵਰਗ (1.00-1.10 ਮੀਟਰ) ਵਿਚ ਅੰਬੈਸੀ ਅੰਤਰਰਾਸ਼ਟਰੀ ਰਾਈਡਿੰਗ ਸਕੂਲ ਦੇ ਬਸਵਰਾਜੂ ਐੱਸ. ਨੇ ਬਾਜ਼ੀ ਮਾਰੀ। ਇਸ ਪ੍ਰਤੀਯੋਗਿਤਾ ਦਾ ਆਯੋਜਨ 30 ਨਵੰਬਰ, 2 ਦਸੰਬਰ ਅਤੇ 9 ਦਸੰਬਰ ਨੂੰ ਹੋਇਆ।


Related News