ਪੋਂਟਿੰਗ ਨੇ ਆਸਟਰੇਲੀਆਈ ਗੇਂਦਬਾਜ਼ਾਂ ਦੀ ਕੀਤੀ ਸ਼ਲਾਘਾ

09/09/2019 1:58:06 PM

ਮੈਨਚੈਸਟਰ— ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਐਤਵਾਰ ਨੂੰ ਕਿਹਾ ਕਿ ਸਟੀਵ ਸਮਿਥ ਦੇ ਨਾਲ ਹੀ ਆਸਟਰੇਲੀਆ ਦੇ ਗੇਂਦਬਾਜ਼ਾਂ ਨੂੰ ਵੀ ਏਸ਼ੇਜ਼ ’ਚ ਮਿਲੀ ਜਿੱਤ ਦਾ ਸਿਹਰਾ ਦਿੱਤਾ ਜਾਂਦਾ ਹੈ। ਦੁਨੀਆ ਦੇ ਚੋਟੀ ਦੇ ਟੈਸਟ ਬੱਲੇਬਾਜ਼ ਸਮਿਥ ਨੇ ਏਸ਼ੇਜ਼ ’ਚ ਅਜੇ ਤਕ ਤਿੰਨ ਸੈਂਕੜਿਆਂ ਸਮੇਤ 671 ਦੌੜਾਂ ਬਣਾਈਆਂ ਹਨ। ਪੋਟਿੰਗ ਨੇ ਸਕਾਈ ਸਪੋਰਟਸ ਨੂੰ ਕਿਹਾ, ‘‘ਹਰ ਕੋਈ ਸਮਿਥ ਦੀ ਗੱਲ ਕਰ ਰਿਹਾ ਹੈ ਪਰ ਪੂਰੀ ਗੇਂਦਬਾਜ਼ੀ ਇਕਾਈ ਨੇ ਵੀ ਕਮਾਲ ਦਾ ਪ੍ਰਦਰਸ਼ਨ ਕੀਤਾ।’’ ਉਨ੍ਹਾਂ ਕਿਹਾ, ‘‘ਮਿਸ਼ੇਲ ਸਟਾਰਕ, ਪੈਟ ਕਮਿੰਸ, ਜੋਸ਼ ਹੇਜ਼ਲਵੁੱਡ ਅਤੇ ਨਾਥਨ ਲਿਓਨ ਸਾਰਿਆਂ ਨੇ ਇੰਗਲੈਂਡ ਦੇ ਹਮਲੇ ਦਾ ਬਰਾਬਰੀ ਨਾਲ ਮੁਕਾਬਲਾ ਕੀਤਾ। ਸਾਡੇ ਗੇਂਦਬਾਜ਼ਾਂ ਨੇ ਕੋਈ ਕਮੀ ਬਾਕੀ ਨਹੀਂ ਛੱਡੀ।’’


Tarsem Singh

Content Editor

Related News