ਪੋਂਟਿੰਗ ਦੀ ਇੰਡੀਆ ਟੀਮ ਨੂੰ ਚਿਤਾਵਨੀ, ਭਾਰਤ ਲਈ ਕਾਫ਼ੀ ਖ਼ਤਰਨਾਕ ਹੋ ਸਕਦੈ ਆਸਟਰੇਲੀਆ ਦਾ ਇਹ ਗੇਂਦਬਾਜ਼

12/18/2020 2:51:57 PM

ਮੈਲਬੌਰਨ (ਭਾਸ਼ਾ) : ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਆਫ ਸਪਿਨਰ ਨਾਥਨ ਲਿਓਨ ਕਰੀਜ ਦਾ ਇਸਤੇਮਾਲ ਕਰਦੇ ਹੋਏ ਜਿਸ ਤਰ੍ਹਾਂ ਨਾਲ ਕੋਣ ਬਣਾ ਕੇ ਗੇਂਦਬਾਜੀ ਕਰ ਰਹੇ ਹਨ, ਉਸ ਤੋਂ 4 ਮੈਚਾਂ ਦੀ ਟੈਸਟ ਸੀਰੀਜ਼ ਵਿਚ ਉਹ ਭਾਰਤ ਖ਼ਿਲਾਫ਼ ਕਾਫ਼ੀ ਖ਼ਤਰਨਾਕ ਸਾਬਤ ਹੋਣਗੇ। ਇਸ 33 ਸਾਲ ਦੇ ਗੇਂਦਬਾਜ ਨੇ ਸੀਰੀਜ਼ ਦੇ ਸ਼ੁਰੂਆਤੀ ਟੈਸਟ ਦੇ ਪਹਿਲੇ ਦਿਨ ਭਾਰਤ ਖ਼ਿਲਾਫ਼ 21 ਓਵਰ ਵਿੱਚ 68 ਦੌੜਾਂ ਦੇ ਕੇ 1 ਵਿਕਟ ਲਈ।

ਪੋਂਟਿੰਗ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਭਾਰਤ ਖ਼ਿਲਾਫ਼ ਉਹ ਕਿਸੇ ਹੋਰ ਸਪਿਨਰ ਦੀ ਤਰ੍ਹਾਂ ਹੀ ਸਫ਼ਲ ਹਨ। ਉਨ੍ਹਾਂ ਨੇ ਟੈਸਟ ਵਿੱਚ ਕਿਸੇ ਹੋਰ ਗੇਂਦਬਾਜ਼ ਦੀ ਤੁਲਣਾ ਵਿੱਚ ਕੋਹਲੀ ਨੂੰ ਜ਼ਿਆਦਾ ਵਾਰ ਆਊਟ ਕੀਤਾ ਹੈ। ਉਨ੍ਹਾਂ ਨੇ (ਪਹਿਲੀ ਪਾਰੀ ਵਿੱਚ) ਪੁਜਾਰਾ ਨੂੰ ਕਾਫ਼ੀ ਪਰੇਸ਼ਾਨ ਕੀਤਾ।’ ਉਨ੍ਹਾਂ ਕਿਹਾ, ‘ਜਦੋਂ ਖੱਬੇ ਹੱਥ ਦੇ ਬੱਲੇਬਾਜ਼ ਉਨ੍ਹਾਂ ਦਾ ਸਾਹਮਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਜ਼ਿਆਦਾ ਸਪਿਨ ਪ੍ਰਾਪਤ ਹੋ ਰਿਹਾ ਹੈ ਅਤੇ ਨਜ਼ਦੀਕੀ ਫੀਲਡਰਾਂ ਦੀ ਹਾਜ਼ਰੀ ਤੋਂ ਲੱਗਦਾ ਹੈ ਕਿ ਉਹ  (ਬੱਲੇਬਾਜ਼) ਹਰ ਗੇਂਦ ’ਤੇ ਆਊਟ ਹੋ ਸੱਕਦੇ ਹਨ। ਆਸਟਰੇਲੀਆ ਦੇ ਸਭ ਤੋਂ ਸਫ਼ਲ ਟੈਸਟ ਕਪਤਾਨ ਨੇ ਕਿਹਾ, ‘ਉਹ ਦਬਾਅ ਬਣਾਉਂਦੇ ਹਨ ਅਤੇ ਬਹੁਤ ਘੱਟ ਕਮਜੋਰ ਗੇਂਦ ਸੁੱਟਦੇ ਹੈ। ਉਹ ਭਾਰਤ ਲਈ ਵੱਡਾ ਖ਼ਤਰਾ ਹੋਣਗੇ।’

ਟੈਸਟ ਵਿੱਚ 96 ਮੈਚਾਂ ਵਿੱਚ 390 ਵਿਕਟਾਂ ਲੈਣ ਵਾਲੇ ਇਸ ਗੇਂਦਬਾਜ਼ ਨੇ ਕਰੀਜ ਦੇ ਬਾਹਰੀ ਸਿਰੇ ਤੋਂ ਗੇਂਦਬਾਜੀ ਕਰਦੇ ਹੋਏ ਭਾਰਤੀ ਬੱਲੇਬਾਜ਼ਾਂ, ਖ਼ਾਸਕਰ ਪੁਜਾਰਾ ਨੂੰ ਪਰੇਸ਼ਾਨ ਕੀਤਾ। ਪੋਂਟਿੰਗ ਨੇ ਕਿਹਾ, ‘ਉਨ੍ਹਾਂ ਦੀ ਇਸ ਯੋਜਨਾ ਨਾਲ ਗੇਂਦ ਬੱਲੇ  ਦੇ ਦੋਵਾਂ ਕਿਨਾਰਿਆਂ ’ਤੇ ਲੱਗ ਸਕਦੀ ਹੈ। ਇਸ ਨਾਲ ਬੱਲੇ ਅਤੇ ਫਿਰ ਪੈਡ ’ਤੇ ਲੱਗ ਕੇ ਕੈਚ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜੇਕਰ ਤੁਹਾਨੂੰ ਜਿਆਦਾ ਉਛਾਲ ਮਿਲਦੀ ਹੈ ਤਾਂ ਪੁਜਾਰਾ ਦੀ ਤਰ੍ਹਾਂ ਲੈਗ ਸਲਿਪ ’ਤੇ ਵੀ ਕੈਚ ਆਊਟ ਕਰ ਸੱਕਦੇ ਹਨ।’


cherry

Content Editor

Related News