ਰਿਕੀ ਬ੍ਰਾਬੇਕ ਨੇ ਡਕਾਰ ਰੈਲੀ 2024 ’ਚ ਜਿੱਤੀ ਬਾਜ਼ੀ

Saturday, Jan 20, 2024 - 06:29 PM (IST)

ਰਿਕੀ ਬ੍ਰਾਬੇਕ ਨੇ ਡਕਾਰ ਰੈਲੀ 2024 ’ਚ ਜਿੱਤੀ ਬਾਜ਼ੀ

ਸਾਊਦੀ ਅਰਬ, (ਵਾਰਤਾ)– ਸਾਊਦੀ ਅਰਬ ਵਿਚ 79677 ਕਿਲੋਮੀਟਰ ਦੀ ਰੈਲੀ ਯਾਨਬੂ ਵਿਚ ਲਾਲ ਸਾਗਰ ’ਤੇ ਖਤਮ ਹੋਈ, ਜਿਸ ਵਿਚ ਮੋਂਸਟਰ ਐਨਰਜੀ ਹੋਂਡਾ ਟੀਮ ਦੇ ਰਿਕੀ ਬ੍ਰਾਬੇਕ ਨੇ ਦੂਜੀ ਵਾਰ ਡਕਾਰ ਦਾ ਟਾਪ ਸਟੈੱਪ ਲਿਆ ਤੇ ਇਸ ਇਤਿਹਾਸ ਨੂੰ ਰਚਣ ਵਾਲਾ ਇਕਲੌਤਾ ਅਮਰੀਕੀ ਬਣ ਗਿਆ।

ਪਹਿਲੇ ਹਫਤੇ ਦੇ ਜ਼ਿਆਦਾਤਰ ਹਿੱਸੇ ਨੂੰ ਫਰੰਟ ਰਨਰਸ ਵਿਚ ਬਿਤਾਉਣ ਤੋਂ ਬਾਅਦ 2020 ਦੇ ਜੇਤੂ ਨੇ 48 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਬਾਗਡੋਰ ਸੰਭਾਲੀ ਤੇ ਸਤਵੀਂ ਸਟੇਜ ਦੇ ਅੰਤ ਵਿਚ ਦੂਜੇ ਸਥਾਨ ਦੇ ਰਾਸ ਬ੍ਰਾਂਚ ਤੋਂ ਸਿਰਫ ਇਕ ਸੈਕੰਡ ਦੇ ਫਰਕ ਦੇ ਬਾਵਜੂਦ ਕੈਲੀਫੋਰਨੀਆ ਦੇ ਇਸ ਰਾਈਡਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਬਿਨਾਂ ਕੋਈ ਗਲਤੀ ਕੀਤੇ ਤਕਰੀਬਨ 11 ਮਿੰਟ ਨਾਲ ਡਕਾਰ ਰੈਲੀ ਵਿਚ ਜਿੱਤ ਹਾਸਲ ਕਰ ਲਈ।

ਰੈਲੀ ਦੌਰਾਨ ਸ਼ਾਂਤ ਪ੍ਰਦਰਸ਼ਨ ਕਰਦੇ ਹੋਏ 32 ਸਾਲਾ ਰਾਈਡਰ ਨੇ ਇਕ ਹੋਰ ਸਟੇਜ ਦੀ ਜਿੱਤ ਹਾਸਲ ਕੀਤੀ ਜਿਹੜਾ ਹੁਣ ਤਕ ਡਕਾਰ ਕਰੀਅਰ ਵਿਚ ਪਹਿਲੇ ਤੋਂ 10 ਪੁਆਇੰਟਸ ਸਕੋਰ ਕਰ ਚੁੱਕਾ ਸੀ, ਉਸ ਨੇ ਪਹਿਲੇ ਰਾਊਂਡ ਦੇ 2024 ਵਰਲਡ ਰੈਲੀ-ਰੈੱਡ ਚੈਂਪੀਅਨਸ਼ਿਪ ਸਟੈਂਡਿੰਗ ਦੇ ਟਾਪ ’ਤੇ ਖਤਮ ਕੀਤਾ।


author

Tarsem Singh

Content Editor

Related News