11 ਸਾਲ ਬਾਅਦ ਹੋਈ ਵਾਪਸੀ, ਜ਼ੀਰੋ ''ਤੇ ਆਊਟ ਹੋਏ ਫਵਾਦ ਆਲਮ

Friday, Aug 14, 2020 - 09:35 PM (IST)

11 ਸਾਲ ਬਾਅਦ ਹੋਈ ਵਾਪਸੀ, ਜ਼ੀਰੋ ''ਤੇ ਆਊਟ ਹੋਏ ਫਵਾਦ ਆਲਮ

ਨਵੀਂ ਦਿੱਲੀ- ਪਾਕਿਸਤਾਨ ਦੀ ਅੰਤਰਰਾਸ਼ਟਰੀ ਟੀਮ 'ਚ ਕਰੀਬ 11 ਸਾਲ ਬਾਅਦ ਵਾਪਸੀ ਕਰਨ ਵਾਲੇ ਫਸਟ ਕਲਾਸ ਕ੍ਰਿਕਟ ਦੇ ਦਿੱਗਜ ਖਿਡਾਰੀ ਫਵਾਦ ਆਲਮ ਇੰਗਲੈਂਡ ਵਿਰੁੱਧ ਦੂਜੇ ਟੈਸਟ 'ਚ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਹਾਲਾਂਕਿ ਫਵਾਦ ਜ਼ੀਰੋ 'ਤੇ ਆਊਟ ਹੋਣ ਨਾਲ ਜ਼ਿਆਦਾ ਆਪਣੇ ਅਨੋਖੇ ਸਟੰਟ ਦੇ ਕਾਰਨ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਹੋਏ। ਲੰਮੇ ਸਮੇਂ ਬਾਅਦ ਕ੍ਰਿਕਟ ਫੈਂਸ ਨੇ ਕਿਸੇ ਅਜਿਹੇ ਕ੍ਰਿਕਟਰ ਨੂੰ ਦੇਖਿਆ ਜੋ ਪੂਰੀ ਵਿਕਟ ਛੱਡ ਖੇਡਦਾ ਹੈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਸ਼ਿਵਨਾਰਾਇਣ ਚੰਦਰਪਾਲ ਵੀ ਕੁਝ ਅਜਿਹੇ ਹੀ ਸਟੰਟ ਦੇ ਨਾਲ ਖੇਡਦੇ ਸਨ। ਦਰਅਸਲ, ਫਵਾਦ ਨੂੰ ਉਸਦੇ ਇਸ ਯੂਨਿਕ ਸਟੰਟ ਦਾ ਕੋਈ ਫਾਈਦਾ ਨਹੀਂ ਹੋਇਆ। ਜਦੋਂ ਉਹ ਕ੍ਰੀਜ਼ 'ਤੇ ਆਏ ਤਾਂ ਪਾਕਿਸਤਾਨ ਦੀ ਟੀਮ 117 ਦੌੜਾਂ 'ਤੇ 4 ਵਿਕਟਾਂ ਗੁਆ ਚੁੱਕੀ ਸੀ। ਫਸਟ ਕਲਾਸ ਕ੍ਰਿਕਟ 'ਚ ਪਾਕਿਸਤਾਨ ਦੇ ਲਈ 34 ਸੈਂਕੜੇ ਲਗਾਉਣ ਵਾਲੇ ਫਵਾਦ ਦੇ ਕੋਲ ਮੌਕਾ ਸੀ ਕਿ ਉਹ ਵੱਡੀ ਪਾਰੀ ਖੇਡਦੇ ਪਰ ਚੌਥੀ ਹੀ ਗੇਂਦ 'ਤੇ ਉਹ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਦੇ ਹੱਥੋ ਆਊਟ ਹੋ ਗਏ। ਹਾਲਾਂਕਿ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਫਵਾਦ ਦੇ ਸਟੰਟ ਨੂੰ ਲੈ ਕੇ ਖੂਬ ਮੀਮ ਬਣੇ।

 


author

Gurdeep Singh

Content Editor

Related News