ਵਿਸ਼ਵ ਕੱਪ ਤੋਂ ਠੀਕ ਪਹਿਲਾਂ ਵਿੰਡੀਜ਼ ਕ੍ਰਿਕਟ ਟੀਮ ਦੇ ਕੋਚ ਬਣੇ ਰੀਫਰ
Friday, Apr 12, 2019 - 10:47 PM (IST)
ਬਾਰਬਾਡੋਸ— ਵੈਸਟਇੰਡੀਜ਼ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਵੱਡੇ ਫੇਰਬਦਲ ਤੋਂ ਗੁਜਰਨਾ ਪੈ ਰਿਹਾ ਹੈ, ਜਿੱਥੇ ਸ਼ੁੱਕਰਵਾਰ ਨੂੰ ਫਲਾਇੰਡ ਰੀਫਰ ਨੂੰ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਗਿਆ ਹੈ ਜੋ ਕੁੱਝ ਮਹੀਨੇ ਪਹਿਲਾਂ ਮੁੱਖ ਕੋਚ ਬਣਾਏ ਗਏ ਰਿਚਰਡ ਪਾਈਬਸ ਦੀ ਜਗ੍ਹਾ ਲੈਂਗੇ। ਕ੍ਰਿਕਟ ਵਿੰਡੀਜ਼ ਦੇ ਨਵੇਂ ਪ੍ਰਧਾਨ ਰਿੱਕੀ ਸਕੇਰਿਟ ਨੇ ਟੀਮ 'ਚ ਨਵੇਂ ਬਦਲਾਅ ਦਾ ਐਲਾਨ ਕੀਤਾ ਹੈ। ਸਾਰੀ ਚੋਣ ਪੈਨਲ ਨੂੰ ਵੀ ਬਦਲ ਦਿੱਤਾ ਗਿਆ ਹੈ ਤੇ ਰਾਬਰਟ ਹੇਨਸ ਨੂੰ ਕਰਟੀ ਬ੍ਰਾਉਨ ਦੀ ਜਗ੍ਹਾ ਮੁੱਖ ਚੋਣਕਰਤਾ ਨਿਯੁਕਤ ਕੀਤਾ ਹੈ। ਰੀਫਰ ਨੂੰ ਅੰਤਰਿਮ ਪ੍ਰਮੁੱਖ ਕੋਚ ਬਣਾਇਆ ਗਿਆ ਹੈ। ਪਿਛਲੇ ਸਾਲ ਬੰਗਲਾਦੇਸ਼ ਦੌਰੇ 'ਚ ਰੀਫਰ ਨੂੰ ਪ੍ਰਮੁੱਖ ਕੋਚ ਬਣਾਇਆ ਗਿਆ ਹੈ।
ਸਕੇਰਿਟ ਨੇ ਕਿਹਾ ਕਿ ਸਾਨੂੰ ਹੇਨਸ ਦੇ ਰੂਪ 'ਚ ਇਕ ਸ਼ਾਨਦਾਰ ਅੰਤਰਿਮ ਚੋਣਕਰਤਾ ਮਿਲਿਆ ਹੈ ਜੋ ਇਕਜੁਟਤਾ ਦੀ ਸਾਡੀ ਚੋਣ ਨੀਤੀ ਦੇ ਸਿਧਾਂਤ ਨੂੰ ਸਮਝਦੇ ਹਨ। ਸਾਨੂੰ ਯਕੀਨ ਹੈ ਕਿ ਹੇਨਸ ਸਾਰੇ ਖਿਡਾਰੀਆਂ ਨੂੰ ਨਾਲ ਲੈ ਕੇ ਚੱਲਣਗੇ ਤੇ ਵਿੰਡੀਜ਼ ਕ੍ਰਿਕਟ ਦੇ ਹਿਤ 'ਚ ਕੰਮ ਕਰੇਗਾ। ਸਕੇਰਿਟ ਨੂੰ ਮਾਰਚ 'ਚ ਕ੍ਰਿਕਟ ਵੈਸਟਇੰਡੀਜ਼ ਦਾ ਪ੍ਰਧਾਨ ਚੁਣਿਆ ਗਿਆ ਸੀ। ਉਸ ਨੂੰ ਡੇਵ ਕੈਮਰਨ ਦੀ ਤੁਲਨਾ 'ਚ 8-4 ਨਾਲ ਵੋਟ ਮਿਲੇ ਸਨ।