IPL ''ਚ RCB ਦੇ ਇਸ ਖਿਡਾਰੀ ਨੇ ਅਚਾਨਕ ਲਿਆ ਸੰਨਿਆਸ

02/28/2018 12:02:26 AM

ਨਵੀਂ ਦਿੱਲੀ— ਕਰਨਾਟਕਾ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼੍ਰੀਨਾਥ ਅਰਵਿੰਦ (33) ਨੇ ਮੰਗਲਵਾਰ ਨੂੰ ਇੱਥੇ ਸੂਬੇ ਦੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਟੂਰਨਾਮੈਂਟ ਦਾ ਚੈਂਪੀਅਨ ਬਣਨ ਤੋਂ ਬਾਅਦ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਅਰਵਿੰਦ ਨੇ 2015 'ਚ ਦੱਖਣੀ ਅਫਰੀਕਾ ਖਿਲਾਫ ਇਕ ਟੀ-20 ਕੌਮਾਂਤਰੀ ਮੈਚ 'ਚ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਇਸ ਮੈਚ 'ਚ ਉਨ੍ਹਾਂ ਨੇ 44 ਦੌੜਾਂ 'ਤੇ 1 ਵਿਕਟ ਹਾਸਲ ਕੀਤੀ ਸੀ। ਅਰਵਿੰਦ ਆਈ. ਪੀ. ਐੱਲ. ਦੇ 5 ਸੀਜ਼ਨ ਵੀ ਖੇਡ ਚੁੱਕਿਆ ਹੈ। ਉਨ੍ਹਾਂ ਨੇ ਆਖਰੀ 2017 'ਚ ਬੈਂਗਲੁਰੂ ਟੀਮ ਵਲੋਂ ਖੇਡਿਆ ਸੀ। ਉਹ 38 ਆਈ. ਪੀ. ਐੱਲ. ਮੈਚਾਂ 'ਚ 45 ਵਿਕਟਾਂ ਹਾਸਲ ਕਰ ਚੁੱਕੇ ਹਨ।

PunjabKesari
ਜਿੱਤ ਨਾਲ ਖਤਮ ਕਰਨਾ ਚਾਹੁੰਦੇ ਸਨ ਕ੍ਰਿਕਟ
ਅਰਵਿੰਦ ਨੇ ਕਿਹਾ ਕਿ ਮੈਂ ਘਰੇਲੂ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਮੈਂ ਜਿੱਤ ਦੇ ਨਾਲ ਕਰੀਅਰ ਨੂੰ ਖਤਮ ਕਰਨਾ ਚਾਹੁੰਦਾ ਸੀ ਤੇ ਵਿਜੇ ਹਜ਼ਾਰੇ ਦੇ ਫਾਈਨਲ 'ਚ ਜਿੱਤ ਤੋਂ ਵੱਧ ਕੇ ਕੁਝ ਹੋਰ ਨਹੀਂ ਹੋ ਸਕਦਾ ਸੀ। ਸੌਰਾਸ਼ਟਰ ਨੂੰ ਮੰਗਲਵਾਰ ਇਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ 41 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਟੂਰਨਾਮੈਂਟ ਜਿੱਤ ਲਿਆ। ਕਰਨਾਟਕ ਨੇ 45.5 ਓਵਰਾਂ 'ਚ 253 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦਿਆਂ ਸੌਰਾਸ਼ਟਰ ਨੇ ਆਪਣੀਆਂ 8 ਵਿਕਟਾਂ ਸਿਰਫ 135 ਦੌੜਾਂ ਤਕ ਗੁਆ ਦਿੱਤੀਆਂ ਪਰ ਭਾਰਤੀ ਟੈਸਟ ਬੱਲੇਬਾਜ਼ ਤੇ ਕਪਤਾਨ ਚੇਤੇਸ਼ਵਰ ਪੁਜਾਰਾ ਨੇ 94 ਦੌੜਾਂ ਦੀ ਪਾਰੀ ਖੇਡ ਕੇ ਸੌਰਾਸ਼ਟਰ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਪੁਜਾਰਾ ਜਦੋਂ ਆਪਣੇ ਸੈਂਕੜੇ ਤੋਂ ਛੇ ਦੌੜਾਂ ਦੂਰ ਸੀ ਤਾਂ ਉਹ ਵਿਰੋਧੀ ਕਪਤਾਨ ਕਰੁਣ ਨਾਇਰ ਦੀ ਥ੍ਰੋਅ 'ਤੇ ਰਨ ਆਊਟ ਹੋ ਗਿਆ। ਪੁਜਾਰਾ ਦੇ ਆਊਟ ਹੁੰਦਿਆਂ ਹੀ ਸੌਰਾਸ਼ਟਰ ਦੀਆਂ ਉਮੀਦਾਂ ਟੁੱਟ ਗਈਆਂ ਤੇ ਟੀਮ 46.3 ਓਵਰਾਂ 'ਚ 212 ਦੌੜਾਂ 'ਤੇ ਢੇਰ ਹੋ ਗਈ।
ਉਨ੍ਹਾਂ ਨੇ 84 ਟੀ-20 ਮੈਚਾਂ 'ਚ 103 ਵਿਕਟ ਹਾਸਲ ਕੀਤੀਆਂ। ਅਰਵਿੰਦ ਨੇ ਕਿਹਾ ਕਿ ਟੀਮ 'ਚ ਪ੍ਰਸਿੱਧ ਕ੍ਰਸ਼ਿਣਾ  ਤੇ ਟੀ ਪ੍ਰਦੀਪ ਵਰਗੇ ਤੇਜ਼ ਗੇਂਦਬਾਜ਼ਾਂ ਦੇ ਆਉਣ ਤੋਂ ਬਾਅਦ ਉਨ੍ਹਾਂ ਨੇ ਕਰੀਅਰ ਤੋਂ ਜਲਦੀ ਹੀ ਸੰਨਿਆਸ ਲੈਣ ਦਾ ਫੈਸਲਾ ਕੀਤਾ।


Related News