ਮਸ਼ਹੂਰ ਕ੍ਰਿਕਟਰ Porn Website ਨਾਲ ਜੁੜਿਆ! RCB ਤੇ MI ਦਾ ਰਿਹਾ ਹਿੱਸਾ
Thursday, Aug 14, 2025 - 03:34 PM (IST)

ਸਪੋਰਟਸ ਡੈਸਕ- ਟਾਇਮਲ ਮਿਲਸ ਨੂੰ ਇੰਗਲੈਂਡ ਕ੍ਰਿਕਟ ਬੋਰਡ (ECB) ਨੇ 'ਦਿ ਹੰਡ੍ਰੇਡ' ਟੂਰਨਾਮੈਂਟ ਦੇ ਦੌਰਾਨ ਆਪਣੇ ਬੱਲੇ 'ਤੇ ਪੋਰਨ ਵੈੱਬਸਾਈਟ ਦਾ ਲੋਗੋ ਲਾਉਣ ਤੋਂ ਰੋਕ ਲਾ ਦਿੱਤੀ। ਮਿਲਸ ਨੇ ਇੰਗਲੈਂਡ ਲਈ 16 ਟੀ20 ਇੰਟਰਨੈਸ਼ਨਲ ਖੇਡੇ ਹਨ ਤੇ 2022 ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਸਨ।
33 ਸਾਲ ਦਾ ਇਹ ਤੇਜ਼ ਗੇਂਦਬਾਜ਼ ਇਸ ਸੀਜ਼ਨ 'ਦਿ ਹੰਡ੍ਰੇਡ' 'ਚ ਅਜੇ ਤਕ ਖੇਡੇ ਗਏ ਆਪਣੇ ਦੋ ਮੈਚਾਂ 'ਚ ਵੀ ਲੋਗੋ ਨਹੀਂ ਲਗਾ ਸਕਿਆ ਕਿਉਂਕਿ ECB ਨੇ ਇਸ ਗੱਲ ਦੀ ਮਨਜ਼ੂਰੀ ਨਹੀਂ ਦਿੱਤੀ। ਮਿਲਸ ਯੂਨੀਵਰਸਿਟੀ ਆਫ ਈਸਟ ਲੰਡਨ ਤੋਂ ਸਪੋਰਟਸ ਜਰਨਲਿਜ਼ਮ ਦੀ ਪੜ੍ਹਾਈ ਕਰ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ BBC, Sky Sports ਤੇ TalkSPORT ਰੇਡੀਓ ਦੇ ਨਾਲ ਕਾਫੀ ਬ੍ਰਾਡਕਾਸਟਿੰਗ ਦਾ ਤਜਰਬਾ ਹਾਸਲ ਕੀਤਾ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਲਸ ਇੰਗਲੈਂਡ ਵਲੋਂ 16 ਟੀ20 ਕੌਮਾਂਤਰੀ ਮੈਚ ਵੀ ਖੇਡ ਚੁੱਕੇ ਹਨ, ਜਿੱਥੇ ਉਨ੍ਹਾਂ ਦੇ ਨਾਂ ਕੁਲ 14 ਵਿਕਟਾਂ ਹਨ। 2017 'ਚ ਜਦੋਂ ਉਨ੍ਹਾਂ ਨੂੰ IPL 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 12 ਕਰੋੜ ਰੁਪਏ 'ਚ ਖਰੀਦਿਆ ਸੀ, ਉਦੋਂ ਉਨ੍ਹਾਂ ਨੇ 5 ਮੈਚ ਖੇਡੇ ਤੇ 5 ਵਿਕਟਾਂ ਹਾਸਲ ਕੀਤੀਆਂ ਸਨ। ਆਈਪੀਐੱਲ 2022 'ਚ ਮੁੰਬਈ ਇੰਡੀਅਨਜ਼ ਵਲੋਂ ਖੇਡੇ, ਜਿੱਥੇ ਉਨ੍ਹਾਂ ਨੇ 5 ਮੈਚਾਂ 'ਚ 6 ਵਿਕਟਾਂ ਹਾਸਲ ਕੀਤੀਆਂ ਸਨ। ਮੁੰਬਈ ਨੇ ਉਨ੍ਹਾਂ ਨੂੰ ਡੇਢ ਕਰੋੜ ਰੁਪਏ 'ਚ ਖਰੀਦਿਆ ਸੀ।