ਕੋਹਲੀ ''ਤੇ ਵਿਸ਼ਵ ਕੱਪ ''ਚ ਆਰ. ਸੀ. ਬੀ. ਦੇ ਖ਼ਰਾਬ ਪ੍ਰਦਰਸ਼ਨ ਦਾ ਅਸਰ ਨਹੀਂ ਪਵੇਗਾ : ਹਾਗ

Friday, Apr 12, 2019 - 04:32 PM (IST)

ਸਪੋਰਟਸ ਡੈਸਕ— ਆਸਟ੍ਰੇਲੀਆ ਦੇ ਪੂਰਵ ਸਪਿਨਰ ਬ੍ਰੈਡ ਹਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਈ. ਪੀ. ਐੱਲ ਦੇ ਮੌਜੂਦਾ ਸਤਰ 'ਚ ਰਾਇਲ ਚੈਲੇਂਜਰਜ਼ ਬੈਗਲੁਰੂ (ਆਰ. ਸੀ. ਬੀ) ਦੇ ਖ਼ਰਾਬ ਪ੍ਰਦਰਸ਼ਨ ਦਾ ਅਸਰ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ 'ਚ ਵਿਰਾਟ ਕੋਹਲੀ ਦੇ ਪ੍ਰਦਰਸ਼ਨ 'ਤੇ ਨਹੀਂ ਪਵੇਗਾ। ਕੋਹਲੀ ਦੀ ਕਪਤਾਨੀ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਇਸ ਸਤਰ 'ਚ ਲਗਾਤਾਰ ਛੇ ਮੈਚਾਂ ਨੂੰ ਗੁਆ ਚੁੱਕੀ ਹੈ ਤੇ ਟੀਮ ਨੂੰ ਹੁਣ ਵੀ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਹਾਗ ਨੇ ਟਵਿਟਰ 'ਤੇ ਵੀਡੀਓ ਪੋਸਟ 'ਚ ਕਿਹਾ, ''ਇਸ ਗੱਲ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਕਿ ਵਿਰਾਟ ਕੋਹਲੀ 'ਤੇ ਟੀਮ (ਆਰ. ਸੀ. ਬੀ) ਪ੍ਰਦਰਸ਼ਨ ਦੇ ਦਾ ਅਸਰ ਪਏ, ਉਸ ਦਾ ਧਿਆਨ ਆਪਣੇ ਖੇਡ 'ਤੇ ਹੈ ਤੇ ਉਹ ਸਫਲ ਹੋਣਾ ਚਾਹੁੰਦਾ ਹੈ।PunjabKesariਵਿਸ਼ਵ ਕੱਪ 'ਚ ਕੋਹਲੀ ਦੇ ਪ੍ਰਦਰਸ਼ਨ ਨੂੰ ਲੈ ਕੇ ਚਿੰਤਾ ਨਾ ਕਰੋ। ਉਨ੍ਹਾਂ ਨੇ ਕਿਹਾ ਕਿ ਉਹ ਮੌਜੂਦਾ ਸਤਰ 'ਚ ਆਰ. ਸੀ. ਬੀ ਦੇ ਖ਼ਰਾਬ ਪ੍ਰਦਰਸ਼ਨ ਤੋਂ ਹੈਰਾਨੀਜਨਕ ਨਹੀਂ ਹੈ ਕਿਉਂਕਿ ਟੀਮ ਕੋਹਲੀ ਤੇ ਏ. ਬੀ. ਡਿਵਿਲੀਅਰਸ 'ਤੇ ਜ਼ਰੂਰਤ ਤੋਂ ਜ਼ਿਆਦਾ ਨਿਰਭਰ ਹੈ।


Related News