ਰਵਿੰਦਰ ਜਡੇਜਾ ਨੇ ਕੀਤਾ ਖੁਲਾਸਾ, ਇਸ ਕਾਰਨ ਤੀਜੇ ਮੈਚ ''ਚ ਨਹੀਂ ਕੀਤੀ ਗੇਂਦਬਾਜ਼ੀ

Monday, Feb 28, 2022 - 07:24 PM (IST)

ਧਰਮਸ਼ਾਲਾ- ਭਾਰਤ ਦੇ ਹਰਫਨਮੌਲਾ ਖਿਡਾਰੀ ਰਵਿੰਦਰ ਜਡੇਜਾ ਨੇ ਸ਼੍ਰੀਲੰਕਾ ਖ਼ਿਲਾਫ਼ ਤੀਜੇ ਤੇ ਆਖ਼ਰੀ ਟੀ20 ਮੈਚ 'ਚ ਗੇਂਦਬਾਜ਼ੀ ਨਹੀਂ ਕੀਤੀ। ਟੀਮ 'ਚ ਮੌਜੂਦਾ ਰਵੀ ਬਿਸ਼ਨੋਈ ਤੇ ਕੁਲਦੀਪ ਯਾਦਵ ਨੇ ਚਾਰ ਓਵਰਾਂ ਦਾ ਆਪਣਾ ਕੋਟਾ ਪੂਰਾ ਕੀਤਾ ਪਰ ਜਡੇਜਾ ਨੇ ਇਕ ਓਵਰ ਵੀ ਨਹੀਂ ਕੀਤਾ। ਹੁਣ ਜਡੇਜਾ ਨੇ ਦੱਸਿਆ ਕਿ ਆਖ਼ਰੀ ਮੈਚ 'ਚ ਉਨ੍ਹਾਂ ਨੇ ਗੇਂਦਬਾਜ਼ੀ ਕਿਉਂ ਨਹੀਂ ਕੀਤੀ।

ਇਹ ਵੀ ਪੜ੍ਹੋ : IPL 2022 : ਮਯੰਕ ਅਗਰਵਾਲ ਬਣੇ ਪੰਜਾਬ ਕਿੰਗਜ਼ ਦੇ ਕਪਤਾਨ, ਕਿਹਾ- ਇਹ ਹੋਵੇਗਾ ਟੀਚਾ

PunjabKesari

ਜਡੇਜਾ ਨੇ ਕਿਹਾ ਕਿ ਸਾਡੀ ਯੋਜਨਾ ਸੀ ਕਿ ਦੋਵੇਂ ਕਲਾਈ ਦੇ ਸਪਿਨਰਸ ਰਵੀ ਬਿਸ਼ਨੋਈ ਤੇ ਕੁਲਦੀਪ ਯਾਦਵ ਨੂੰ ਮੈਚ ਦਾ ਅਭਿਆਸ ਹੋ ਸਕੇ। ਇਸ ਲਈ ਹੀ ਮੈਂ ਆਖ਼ਰੀ ਟੀ20 ਮੈਚ 'ਚ ਗੇਂਦਬਾਜ਼ੀ ਨਹੀਂ ਕੀਤੀ। ਮੈਂ ਐੱਨ. ਸੀ. ਏ. 'ਚ ਸਖ਼ਤ ਮਿਹਨਤ ਕੀਤੀ ਹੈ। ਉੱਥੋਂ ਦੇ ਟ੍ਰੇਨਰ ਕਾਫ਼ੀ ਮਦਦਗਾਰ ਸਨ। ਉਹ ਮੇਰੀ ਟੀ20 ਤੇ ਆਗਾਮੀ ਟੈਸਟ ਸੀਰੀਜ਼ ਲਈ ਤਿਆਰੀ ਸੀ।

ਇਹ ਵੀ ਪੜ੍ਹੋ : ਖੇਡ ਪ੍ਰਤੀ ਸਮਰਪਿਤ ਕ੍ਰਿਕਟਰ ਵਿਸ਼ਣੂ ਸੋਲੰਕੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਹਿਲਾਂ ਧੀ ਤੇ ਹੁਣ ਪਿਤਾ ਦਾ ਦਿਹਾਂਤ

PunjabKesari

ਜ਼ਿਕਰਯੋਗ ਹੈ ਕਿ ਜਡੇਜਾ ਸੱਟ ਦੇ ਬਾਅਦ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕਰ ਰਹੇ ਹਨ। ਸ਼੍ਰੀਲੰਕਾ ਦੇ ਖ਼ਿਲਾਫ਼ ਟੀ20 ਸੀਰੀਜ਼ 'ਚ ਜਡੇਜਾ ਨੇ ਗੇਂਦ ਦੇ ਨਾਲ ਹੀ ਨਹੀਂ ਸਗੋਂ ਬੱਲੇ ਨਾਲ ਵੀ ਅਹਿਮ ਯੋਗਦਾਨ ਦਿੱਤਾ। ਟੀ20 ਸੀਰੀਜ਼ 'ਚ ਕਪਤਾਨ ਰੋਹਿਤ ਸ਼ਰਮਾ ਨੇ ਜਡੇਜਾ ਨੂੰ ਉਪਰਲੇ ਕ੍ਰਮ 'ਤੇ ਬੱਲੇਬਾਜ਼ੀ ਲਈ ਭੇਜਿਆ। ਜਡੇਜਾ ਨੇ ਵੀ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਤੇ ਉਨ੍ਹਾਂ ਨੇ ਹਮਲਾਵਰ ਪਾਰੀਆਂ ਖੇਡ ਟੀਮ ਨੂੰ ਜਿੱਤ ਦਿਵਾਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News