ਰਵੀ ਸ਼ਾਸਤਰੀ ਨੇ ਕੀਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਦੀ ਸ਼ਲਾਘਾ, ਕਿਹਾ- ਛੇਤੀ ਮਿਲੇਗੀ ਟੀਮ ਇੰਡੀਆ ''ਚ ਜਗ੍ਹਾ

04/27/2022 6:30:58 PM

ਮੁੰਬਈ- ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਖੱਬੇ ਹੱਥ ਦੇ ਯੁਵਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) 'ਚ ਪਿਛਲੇ ਤਿੰਨ ਸੈਸ਼ਨਾਂ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦੇ ਬਾਅਦ ਛੇਤੀ ਹੀ ਰਾਸ਼ਟਰੀ ਟੀ-20 ਟੀਮ 'ਚ ਜਗ੍ਹਾ ਬਣਾ ਸਕਦੇ ਹਨ। ਅਰਸ਼ਦੀਪ ਨੇ 2019 'ਚ ਆਈ. ਪੀ. ਐੱਲ. 'ਚ ਡੈਬਿਊ ਕੀਤਾ ਸੀ ਤੇ ਉਹ ਪਿਛਲੇ ਚਾਰ ਸੈਸ਼ਨਾਂ 'ਚ ਪੰਜਾਬ ਕਿੰਗਜ਼ ਦਾ ਅਹਿਮ ਹਿੱਸਾ ਰਹੇ ਹਨ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਖ਼ਰਾਬ ਫਾਰਮ 'ਤੇ ਬੋਲੇ ਰਵੀ ਸ਼ਾਸਤਰੀ, IPL ਤੋਂ ਹੱਟਣ ਦੀ ਦਿੱਤੀ ਸਲਾਹ

PunjabKesari

ਫ੍ਰੈਂਚਾਈਜ਼ੀ ਨੇ ਨਿਲਾਮੀ ਤੋਂ ਪਹਿਲਾਂ ਜਿਨ੍ਹਾਂ ਦੋ ਖਿਡਾਰੀਆਂ ਨੂੰ ਟੀਮ 'ਚ ਰਿਟੇਨ ਕੀਤਾ ਸੀ, ਉਨ੍ਹਾਂ 'ਚ ਅਰਸ਼ਦੀਪ ਵੀ ਸ਼ਾਮਲ ਸਨ। ਇਸ 23 ਸਾਲਾ ਤੇਜ਼ ਗੇਂਦਬਾਜ਼ ਨੇ ਨਵੀਂ ਗੇਂਦ ਨਾਲ ਆਪਣੇ ਖੇਡ 'ਚ ਸੁਧਾਰ ਕੀਤਾ ਜਦਕਿ ਇਸ ਸੈਸ਼ਨ 'ਚ ਉਹ 'ਡੈਥ ਓਵਰਾਂ' 'ਚ ਵੀ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਹਨ। ਸ਼ਾਸਤਰੀ ਨੇ ਕਿਹਾ ਕਿ ਕੋਈ ਖਿਡਾਰੀ ਜੋ ਇੰਨਾ ਯੁਵਾ ਹੈ ਤੇ ਦਬਾਅ ਦੇ ਹਾਲਾਤ 'ਚ ਵੀ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ, ਇਹ ਦੇਖਣਾ ਸ਼ਾਨਦਾਰ ਹੈ।

ਇਹ ਵੀ ਪੜ੍ਹੋ : IPL ਮੈਚ ਦੌਰਾਨ ਭਿੜੇ ਰਿਆਨ ਪਰਾਗ ਅਤੇ ਹਰਸ਼ਲ ਪਟੇਲ (ਵੀਡੀਓ)

ਉਹ ਦਬਾਅ 'ਚ ਵੀ ਸ਼ਾਂਤ ਸੁਭਾਅ ਬਣਾਈ ਰਖਦਾ ਹੈ ਤੇ ਡੈੱਥ ਓਵਰਾਂ 'ਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਨਾਲ ਪਤਾ ਲਗਦਾ ਹੈ ਕਿ ਉਹ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਉਹ ਭਾਰਤੀ ਟੀਮ 'ਚ ਸ਼ਾਮਲ ਹੋ ਸਕਦਾ ਹੈ। ਆਈ. ਪੀ. ਐੱਲ. 'ਚ ਜਿੰਨ੍ਹਾਂ ਹੋਰ ਖਿਡਾਰੀਆਂ ਨੇ ਪ੍ਰਭਾਵਿਤ ਕੀਤਾ ਹੈ ਉਨ੍ਹਾਂ 'ਚੋਂ ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਤੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਤਿਲਕ ਵਰਮਾ ਵੀ ਸ਼ਾਮਲ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News