ਰਵੀ ਸ਼ਾਸਤਰੀ ਵਲੋਂ ਟੀਮ ਦੇ ਪ੍ਰਦਰਸ਼ਨ ਤੇ ਕੀਤੀ ਟਿੱਪਣੀ 'ਤੇ ਰੋਹਿਤ ਸ਼ਰਮਾ ਦਾ ਕਰਾਰਾ ਜਵਾਬ, ਬਕਵਾਸ ਦਿੱਤਾ ਕਰਾਰ

Wednesday, Mar 08, 2023 - 04:02 PM (IST)

ਰਵੀ ਸ਼ਾਸਤਰੀ ਵਲੋਂ ਟੀਮ ਦੇ ਪ੍ਰਦਰਸ਼ਨ ਤੇ ਕੀਤੀ ਟਿੱਪਣੀ 'ਤੇ ਰੋਹਿਤ ਸ਼ਰਮਾ ਦਾ ਕਰਾਰਾ ਜਵਾਬ, ਬਕਵਾਸ ਦਿੱਤਾ ਕਰਾਰ

ਸਪੋਰਟਸ ਡੈਸਕ- ਭਾਰਤੀ ਕਪਤਾਨ ਰੋਹਿਤ ਸ਼ਰਮਾ  ਨੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਦੀ ਉਸ ਟਿਪਣੀ ਨੂੰ 'ਬਕਵਾਸ' ਕਰਾਰ ਦਿੱਤਾ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ ਇੰਦੌਰ ਟੈਸਟ ਮੈਚ ਜ਼ਿਆਦਾ ਆਤਮਵਿਸ਼ਵਾਸ ਕਾਰਨ ਹਾਰ ਗਈ ਸੀ। ਸ਼ਾਸਤਰੀ 2014 ਤੋਂ ਬਾਅਦ ਸੱਤ ਵਿੱਚੋਂ ਛੇ ਸਾਲ ਭਾਰਤੀ ਟੀਮ ਦੇ ਮੁੱਖ ਕੋਚ ਰਹੇ। ਤੀਜੇ ਟੈਸਟ ਵਿੱਚ ਆਸਟਰੇਲੀਆ ਹੱਥੋਂ ਭਾਰਤ ਦੀ ਨੌਂ ਵਿਕਟਾਂ ਨਾਲ ਮਿਲੀ ਹਾਰ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਟੀਮ ਥੋੜ੍ਹੀ ਆਤਮਮੁਗਧ ਅਤੇ ਜ਼ਿਆਦਾ ਆਤਮਵਿਸ਼ਵਾਸ ਨਾਲ ਭਰੀ ਹੋਈ ਸੀ ਜਿੱਥੇ ਉਨ੍ਹਾਂ ਨੇ ਚੀਜ਼ਾਂ ਨੂੰ ਤੈਅ ਮੰਨ ਲਿਆ ਸੀ।

ਕਪਤਾਨ ਰੋਹਿਤ ਨੇ ਪਿਛਲੇ 18 ਮਹੀਨਿਆਂ ਵਿੱਚ ਆਪਣੀ ਸ਼ਾਂਤੀ, ਸੰਜਮ ਅਤੇ ਸ਼ਾਲੀਨਤਾ ਬਰਕਰਾਰ ਰੱਖੀ ਹੈ ਪਰ ਜਦੋਂ ਉਨ੍ਹਾਂ ਨੂੰ ਤੀਜੇ ਟੈਸਟ ਮੈਚ ਦੇ ਸਾਬਕਾ ਕੋਚ ਦੇ ਮੁਲਾਂਕਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬਹੁਤ ਦ੍ਰਿੜਤਾ ਨਾਲ ਜਵਾਬ ਦਿੱਤਾ। ਰੋਹਿਤ ਨੇ ਚੌਥੇ ਅਤੇ ਆਖਰੀ ਟੈਸਟ ਮੈਚ ਦੀ ਪੂਰਵ ਸੰਧਿਆ 'ਤੇ ਕਿਹਾ, 'ਈਮਾਨਦਾਰੀ ਨਾਲ ਕਹਾਂ ਤਾਂ ਜਦੋਂ ਤੁਸੀਂ ਦੋ ਮੈਚ ਜਿੱਤਦੇ ਹੋ, ਤਾਂ ਬਾਹਰਲੇ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਆਤਮਵਿਸ਼ਵਾਸ ਨਾਲ ਭਰੇ ਹੋਏ ਹਾਂ। ਇਹ ਪੂਰੀ ਤਰ੍ਹਾਂ ਬਕਵਾਸ ਹੈ ਕਿਉਂਕਿ ਤੁਸੀਂ ਸਾਰੇ ਚਾਰੇ ਮੈਚਾਂ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ। ਤੁਸੀਂ ਦੋ ਮੈਚ ਜਿੱਤਣ ਤੋਂ ਬਾਅਦ ਰੁਕਣਾ ਨਹੀਂ ਚਾਹੁੰਦੇ।

ਇਹ ਵੀ ਪੜ੍ਹੋ : ਭਾਰਤ-ਆਸਟਰੇਲੀਆ ਟੈਸਟ ਮੈਚ ਲਈ ਇੰਦੌਰ ਪਹੁੰਚੇ ਸੀਨੀਅਰ ਖੇਡ ਪੱਤਰਕਾਰ ਦੀ ਹੋਟਲ ’ਚ ਮੌਤ
 
ਯਕੀਨਨ ਇਹ ਸਾਰੇ ਲੋਕ ਜਦੋਂ ਜ਼ਿਆਦਾ ਆਤਮ-ਵਿਸ਼ਵਾਸ ਦੀ ਗੱਲ ਕਰਦੇ ਹਨ ਅਤੇ ਖਾਸ ਤੌਰ 'ਤੇ ਜਦੋਂ ਉਹ ਡਰੈਸਿੰਗ ਰੂਮ ਦਾ ਹਿੱਸਾ ਨਹੀਂ ਹੁੰਦੇ ਹਨ, ਤਾਂ ਉਹ ਨਹੀਂ ਜਾਣਦੇ ਕਿ ਡਰੈਸਿੰਗ ਰੂਮ ਵਿੱਚ ਕਿਸ ਤਰ੍ਹਾਂ ਦੀ ਚਰਚਾ ਹੋਈ ਸੀ। ਰੋਹਿਤ ਦਾ ਜਵਾਬ ਅਜਿਹੇ ਵਿਅਕਤੀ ਲਈ ਖਾਸ ਹੈ ਜੋ ਹੁਣ ਤੱਕ ਟੀਮ ਦਾ ਮੁੱਖ ਰਣਨੀਤੀਕਾਰ ਸੀ। ਭਾਰਤੀ ਕਪਤਾਨ ਨੇ ਕਿਹਾ, ''ਅਸੀਂ ਸਾਰੇ ਮੈਚਾਂ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਅਤੇ ਜੇਕਰ ਕਿਸੇ ਬਾਹਰੀ ਵਿਅਕਤੀ 'ਤੇ ਜ਼ਿਆਦਾ ਆਤਮ-ਵਿਸ਼ਵਾਸ ਜਾਂ ਇਸ ਤਰ੍ਹਾਂ ਦਾ ਕੁਝ ਦਿਖਾਈ ਦਿੰਦਾ ਹੈ, ਤਾਂ ਇਹ ਸਾਡੇ ਲਈ ਮਾਇਨੇ ਨਹੀਂ ਰੱਖਦਾ। 

ਰੋਹਿਤ ਨੇ ਕਿਹਾ, ''ਰਵੀ ਖੁਦ ਇਸ ਡਰੈਸਿੰਗ ਰੂਮ ਦਾ ਹਿੱਸਾ ਰਹੇ ਹਨ ਅਤੇ ਉਹ ਜਾਣਦੇ ਹਨ ਕਿ ਜਦੋਂ ਅਸੀਂ ਖੇਡਦੇ ਹਾਂ ਤਾਂ ਸਾਡੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੁੰਦੀ ਹੈ। ਇਹ ਬਹੁਤ ਜ਼ਿਆਦਾ ਆਤਮਵਿਸ਼ਵਾਸ ਬਾਰੇ ਨਹੀਂ ਹੈ ਪਰ ਸਖ਼ਤ ਹੋਣ ਬਾਰੇ ਹੈ। ਸਖ਼ਤ ਉਹ ਸ਼ਬਦ ਹੈ ਜੋ ਹਰ ਕ੍ਰਿਕਟਰ ਦੇ ਦਿਮਾਗ ਵਿੱਚ ਆਉਂਦਾ ਹੈ ਅਤੇ ਵਿਦੇਸ਼ੀ ਦੌਰੇ 'ਤੇ ਹੋਣ 'ਤੇ ਵਿਰੋਧੀ ਧਿਰ ਨੂੰ ਮਾਮੂਲੀ ਮੌਕਾ ਵੀ ਨਾ ਦੇਣ ਨਾਲ ਜੁੜਿਆ ਹੁੰਦਾ ਹੈ। ਜਦੋਂ ਅਸੀਂ ਵਿਦੇਸ਼ਾਂ ਵਿਚ ਜਾਂਦੇ ਹਾਂ ਤਾਂ ਅਸੀਂ ਵੀ ਇਹੀ ਮਹਿਸੂਸ ਕਰਦੇ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News