IPL 2022 : ਰਾਸ਼ਿਦ ਖਾਨ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੇਗਾ
Saturday, Apr 23, 2022 - 07:48 PM (IST)
ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਗੁਜਰਾਤ ਟਾਇਟਨਸ ਦੇ ਬੱਲੇਬਾਜ਼ ਰਾਸ਼ਿਦ ਖਾਨ 2 ਗੇਂਦਾਂ ਖੇਡ ਕੇ ਹੀ ਪਵੇਲੀਅਨ ਚੱਲੇ ਗਏ। ਟਿਮ ਸਾਊਦੀ ਨੇ ਆਪਣੀ ਦੂਜੀ ਹੀ ਗੇਂਦ 'ਤੇ ਰਾਸ਼ਿਦ ਖਾਨ ਨੂੰ ਜ਼ੀਰੋ 'ਤੇ ਆਊਟ ਕਰ ਟੀਮ ਨੂੰ ਸਫਲਤਾ ਦਿਵਾਈ। ਜ਼ੀਰੋ 'ਤੇ ਆਊਟ ਹੋਣ ਦੇ ਨਾਲ ਹੀ ਰਾਸ਼ਿਦ ਖਾਨ ਨੇ ਆਪਣੇ ਨਾਂ ਇਕ ਅਜਿਹਾ ਰਿਕਾਰਡ ਦਰਜ ਕਰ ਲਿਆ ਹੈ, ਜਿਸ ਨੂੰ ਉਹ ਖੁਦ ਦੇਖਣਾ ਪਸੰਦ ਨਹੀਂ ਕਰਨਗੇ।
ਇਹ ਵੀ ਪੜ੍ਹੋ : ਕ੍ਰਿਕਟ ਦੀ ਅਨੋਖੀ ਮਿਸਾਲ ਬਣ ਚੁੱਕੇ ਹਨ ਮਿਸਟਰ ਫਿਨੀਸ਼ਰ, ਧੋਨੀ ਹੈ ਤਾਂ ਮੁਮਕਿਨ ਹੈ
ਰਾਸ਼ਿਦ ਖਾਨ ਟੀ-20 ਫਾਰਮੈੱਟ ਵਿਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਬੱਲੇਬਾਜ਼ ਬਣ ਗਏ ਹਨ। ਰਾਸ਼ਿਦ ਹੁਣ ਤੱਕ ਇਸ ਫਾਰਮੈੱਟ ਵਿਚ 32 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ। ਇਸ ਮਾਮਲੇ ਵਿਚ ਉਨ੍ਹਾਂ ਨੇ ਸੁਨੀਲ ਨਾਰਾਇਣ ਨੂੰ ਪਿੱਛੇ ਛੱਡ ਦਿੱਤਾ ਹੈ। ਰਾਸ਼ਿਦ ਖਾਨ ਤੋਂ ਪਹਿਲਾਂ ਸੁਨੀਲ ਨਾਰਾਇਣ ਟੀ-20 ਫਾਰਮੈੱਟ ਵਿਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਏ ਹਨ। ਉਹ 31 ਵਾਰ ਜ਼ੀਰੋ 'ਤੇ ਆਊਟ ਹੋਏ ਹਨ।
ਇਹ ਵੀ ਪੜ੍ਹੋ : DC vs RR : ਰਾਜਸਥਾਨ ਰਾਇਲਜ਼ ਨੇ ਦਿੱਲੀ ਨੂੰ 15 ਦੌੜਾਂ ਨਾਲ ਹਰਾਇਆ
ਇਸ ਦੌਰਾਨ ਰਾਸ਼ਿਦ ਖਾਨ ਸਿਰਫ ਆਈ. ਪੀ. ਐੱਲ. ਵਿਚ ਹੀ 11 ਵਾਰ ਜ਼ੀਰੋ 'ਤੇ ਆਊਟ ਹੋ ਗਏ। ਇਸ ਮਾਮਲੇ ਵਿਚ ਗਲੇਨ ਮੈਕਸਵੈੱਲ ਦੀ ਬਰਾਬਰੀ ਕੀਤੀ ਹੈ। ਜੇਕਰ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਜ਼ੀਰੋ 'ਤੇ ਆਊਟ ਹੋਣ ਵਾਲੇ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਇਸ ਲਿਸਟ ਵਿਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਚੋਟੀ 'ਤੇ ਹਨ। ਉਹ 14 ਵਾਰ ਇਸ ਲੀਗ ਵਿਚ ਜ਼ੀਰੋ 'ਤੇ ਆਊਟ ਹੋਏ ਹਨ। ਦੇਖੋ ਅੰਕੜੇ-
ਟੀ-20 ਵਿਚ ਸਭ ਤੋਂ ਜ਼ਿਆਦਾ ਜ਼ੀਰੋ 'ਤੇ ਆਊਟ ਹੋਣ ਵਾਲੇ ਬੱਲੇਬਾਜ਼
32- ਰਾਸ਼ਿਦ ਖਾਨ
31- ਸੁਨੀਲ ਨਾਰਾਇਣ
30- ਕ੍ਰਿਸ ਗੇਲ
28- ਲੇਂਡਲ ਸਿਸੰਸ
28- ਡਵੇਨ ਸਮਿਥ
ਆਈ. ਪੀ. ਐੱਲ. ਵਿਚ ਵਿਦੇਸ਼ ਖਿਡਾਰੀ ਵਲੋਂ ਸਭ ਤੋਂ ਜ਼ਿਆਦਾ ਜ਼ੀਰੋ 'ਤੇ ਆਊਟ ਹੋਣ ਵਾਲੇ ਬੱਲੇਬਾਜ਼
11- ਰਾਸ਼ਿਦ ਖਾਨ
11- ਗਲੇਨ ਮੈਕਸਵੈੱਲ
10- ਸੁਨੀਲ ਨਾਰਾਇਣ
10- ਏ ਬੀ ਡਿਵੀਲੀਅਰਸ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।