ਰਾਸ਼ਿਦ ਖਾਨ ਹਾਂਗਕਾਂਗ ਓਪਨ ''ਚ ਸਾਂਝੇ ਛੇਵੇਂ ਸਥਾਨ ''ਤੇ ਪਹੁੰਚੇ

Monday, Jan 13, 2020 - 05:22 PM (IST)

ਰਾਸ਼ਿਦ ਖਾਨ ਹਾਂਗਕਾਂਗ ਓਪਨ ''ਚ ਸਾਂਝੇ ਛੇਵੇਂ ਸਥਾਨ ''ਤੇ ਪਹੁੰਚੇ

ਹਾਂਗਕਾਂਗ— ਰਾਸ਼ਿਦ ਖਾਨ ਐਤਵਾਰ ਨੂੰ ਇੱਥੇ ਹਾਂਗਕਾਂਗ ਓਪਨ 'ਚ ਭਾਰਤੀ ਗੋਲਫਰਾਂ ਵਿਚਾਲੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਸਾਂਝੇ ਤੌਰ 'ਤੇ ਛੇਵੇਂ ਸਥਾਨ 'ਤੇ ਰਹੇ। ਆਸਟਰੇਲੀਆ ਦੇ ਵੇਡ ਓਮਰਸਬੀ ਨੇ ਆਖ਼ਰੀ ਦੌਰ 'ਚ ਚਾਰ ਅੰਡਰ 66 ਦੇ ਸਕੋਰ ਨਾਲ ਕੁਲ 17 ਅੰਡਰ 263 ਦੇ ਸਕੋਰ ਦੇ ਨਾਲ ਖਿਤਾਬ ਜਿੱਤਿਆ।

ਰਾਸ਼ਿਦ ਨੇ ਅੰਤਿਮ ਦੌਰ 'ਚ 70 ਦੇ ਸਕੋਰ ਨਾਲ ਕੁਲ 9 ਅੰਡਰ 271 ਦਾ ਸਕੋਰ ਬਣਾਇਆ। ਭਾਰਤ ਦੇ ਐੱਸ. ਐੱਸ. ਪੀ. ਚੌਰਸੀਆ ਸਾਂਝੇ 22ਵੇਂ ਜਦਕਿ ਸ਼ਿਵ ਕਪੂਰ (71) ਸਾਂਝੇ 18ਵੇਂ ਸਥਾਨ 'ਤੇ ਰਹੇ। ਅਜਿਤੇਸ਼ ਸੰਧੂ (70) ਸਾਂਝੇ 41ਵੇਂ, ਰਾਹਿਲ ਗੰਗਜੀ (72) ਅਤੇ ਐੱਸ. ਚਿੱਕਾਰੰਗਪੱਪਾ (72) ਸਾਂਝੇ 47ਵੇਂ ਸਥਾਨ 'ਤੇ ਰਹੇ। ਅਮਨ ਰਾਜ (74) ਨੇ ਸਾਂਝਾ 60ਵਾਂ ਸਥਾਨ ਹਾਸਲ ਕੀਤਾ।


author

Tarsem Singh

Content Editor

Related News