ਰਾਸ਼ਿਦ ਨੇ ਤੇਲੰਗਾਨਾ ਓਪਨ ਜਿੱਤ ਕੇ 7 ਸਾਲਾਂ ਦਾ ਖਿਤਾਬੀ ਸੋਕਾ ਕੀਤਾ ਖਤਮ
Saturday, Aug 29, 2026 - 12:59 PM (IST)
ਵਿਕਾਰਾਬਾਦ- ਤਜ਼ਰੇਬਕਾਰ ਗੋਲਫਰ ਰਾਸ਼ਿਦ ਖਾਨ ਨੇ ਆਖਰੀ ਰਾਊਂਡ ’ਚ 5 ਅੰਡਰ 67 ਦਾ ਸਕੋਰ ਕਰਕੇ ਤਿੰਨ ਸ਼ਾਟਾਂ ਦੇ ਫਰਕ ਨਾਲ ਤੇਲੰਗਾਨਾ ਓਪਨ ਦਾ ਖਿਤਾਬ ਆਪਣੇ ਨਾਂ ਕਰਕੇ 7 ਸਾਲਾਂ ਤੋਂ ਚੱਲੇ ਆ ਰਹੇ ਖਿਤਾਬੀ ਸੋਕੇ ਨੂੰ ਖਤਮ ਕਰ ਦਿੱਤਾ।
ਦਿੱਲੀ ਦੇ 35 ਸਾਲਾ ਰਾਸ਼ਿਦ ਨੇ ਚਾਰ ਰਾਊਂਡਾਂ ’ਚ 66, 67, 65 ਤੇ 67 ਦੇ ਕਾਰਡ ਨਾਲ ਕੁੱਲ 23 ਅੰਡਰ 265 ਦਾ ਸਕੋਰ ਬਣਾਇਆ। ਇਹ ਉਸ ਦੇ ਪੇਸ਼ੇਵਰ ਕਰੀਅਰ ਦਾ 15ਵਾਂ ਖਿਤਾਬ ਹੈ ਜਦਕਿ ਡੀ. ਪੀ. ਵਰਲਡ ਪੀ. ਜੀ. ਟੀ. ਆਈ. ’ਚ ਉਸ ਦੀ 11ਵੀਂ ਸਫਲਤਾ ਹੈ। ਇਸ ਜਿੱਤ ਨਾਲ ਰਾਸ਼ਿਦ ਨੂੰ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਤੇ ਉਹ ਪੀ. ਜੀ. ਟੀ. ਆਈ. ਆਰਡਰ ਆਫ ਮੈਰਿਟ ’ਚ 6ਵੇਂ ਸਥਾਨ ’ਤੇ ਪਹੁੰਚ ਗਿਆ। ਇਸ ਸੈਸ਼ਨ ’ਚ ਉਸ ਦੀ ਕੁੱਲ ਕਮਾਈ ਹੁਣ 44,95,509 ਰੁਪਏ ਹੋ ਗਈ ਹੈ।
