ਰਣਜੀ ਟਰਾਫੀ : ਪੰਜਾਬ ਨੂੰ ਹਰਾ ਕੇ ਬੰਗਾਲ ਕੁਆਰਟਰ ਫਾਈਨਲ ''ਚ

Saturday, Feb 15, 2020 - 12:47 AM (IST)

ਰਣਜੀ ਟਰਾਫੀ : ਪੰਜਾਬ ਨੂੰ ਹਰਾ ਕੇ ਬੰਗਾਲ ਕੁਆਰਟਰ ਫਾਈਨਲ ''ਚ

ਪਟਿਆਲਾ- ਬੰਗਾਲ ਨੇ ਰਣਜੀ ਟਰਾਫੀ ਗਰੁੱਪ-ਏ ਤੇ ਬੀ ਮੁਕਾਬਲਿਆਂ ਦੇ ਤੀਜੇ ਹੀ ਦਿਨ ਸ਼ੁੱਕਰਵਾਰ ਨੂੰ ਜਿੱਤ ਹਾਸਲ ਕਰ ਕੇ ਨਾਕ ਆਊਟ ਦੌਰ ਵਿਚ ਜਗ੍ਹਾ ਬਣਾ ਲਈ। ਬੰਗਾਲ ਨੇ ਪਟਿਆਲਾ ਵਿਚ ਪੰਜਾਬ ਨੂੰ 48 ਦੌੜਾਂ ਨਾਲ ਹਰਾਇਆ। ਬੰਗਾਲ ਨੇ ਪੰਜਾਬ ਨੂੰ ਹਰਾ ਕੇ 6 ਅੰਕ ਹਾਸਲ ਕੀਤੇ। ਬੰਗਾਲ ਦੀ ਟੀਮ ਪਹਿਲੀ ਪਾਰੀ ਵਿਚ 138 ਦੌੜਾਂ 'ਤੇ ਢੇਰ ਹੋ ਗਈ ਸੀ, ਜਦਕਿ ਪੰਜਾਬ ਨੇ 151 ਦੌੜਾਂ ਬਣਾ ਕੇ ਬੜ੍ਹਤ ਹਾਸਲ ਕੀਤੀ ਸੀ। ਬੰਗਾਲ ਨੇ ਦੂਜੀ ਪਾਰੀ ਵਿਚ ਅਰਨਬ ਨੰਦੀ (51) ਤੇ ਮਨੋਜ ਤਿਵਾੜੀ (65) ਦੇ ਅਰਧ ਸੈਂਕੜਿਆਂ ਨਾਲ 202 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਟੀਮ ਰਮਨਦੀਪ ਸਿੰਘ ਦੀਆਂ ਅਜੇਤੂ 69 ਦੌੜਾਂ ਦੇ ਬਾਵਜੂਦ 141 ਦੌੜਾਂ 'ਤੇ ਸਿਮਟ ਗਈ। ਬੰਗਾਲ ਦੇ 8 ਮੈਚਾਂ 'ਚੋਂ ਚੌਥੀ ਜਿੱਤ ਤੋਂ ਬਾਅਦ 32 ਅੰਕ ਹੋ ਗਏ ਹਨ ਤੇ ਉਹ ਇਸ ਗਰੁੱਪ ਦੀ ਅੰਕ ਸੂਚੀ ਵਿਚ ਚੋਟੀ 'ਤੇ ਹੈ।

 

author

Gurdeep Singh

Content Editor

Related News