ਰਾਜਕੁਮਾਰ ਹਾਲ ਆਫ ਫੇਮ ਓਪਨ ''ਚੋਂ ਬਾਹਰ

07/19/2019 5:03:29 PM

ਸਪੋਰਸਟਸ ਡੈਸਕ— ਭਾਰਤ ਦੇ ਰਾਜ ਕੁਮਾਰ ਰਾਮਨਾਥਨ ਇੱਥੇ ਜਾਰੀ ਏ. ਟੀ. ਪੀ. ਹਾਲ ਆਫ ਫੇਮ ਓਪਨ ਦੇ ਦੂਜੇ ਦੌਰ 'ਚ ਯੂਗੋ ਹੰਬਰਟ ਤੋਂ ਸਿੱਧੇ ਸੈਟਾਂ 'ਚ ਹਾਰ ਕੇ ਵੀਰਵਾਰ ਨੂੰ ਮੁਕਾਬਲੇ ਤੋਂ ਬਾਹਰ ਹੋ ਗਏ। ਰਾਜਕੁਮਾਰ ਨੂੰ ਵਰਲਡ ਨੰਬਰ 48 ਤੇ ਚੌਥੀ ਸੀਡ ਫ਼ਰਾਂਸ ਦੇ ਹੰਬਰਟ ਦੇ ਹੱਥੋਂ 6-7 (5) 0-6 ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਪਿਛਲੇ ਸਾਲ ਦੇ ਉਪ ਜੇਤੂ ਰਾਜਕੁਮਾਰ ਨੇ ਇੱਥੇ ਕੁਆਲੀਫਾਇਰਸ ਖੇਡਿਆ ਸੀ।PunjabKesari
ਇਸ 'ਚ ਖ਼ੁਰਾਂਟ ਲਿਏਂਡਰ ਪੇਸ ਤੇ ਨਿਊਜ਼ੀਲੈਂਡ ਦੇ ਉਨ੍ਹਾਂ ਦੇ ਸਾਥੀ ਮਾਰਕਸ ਡੈਨੀਅਲ ਨੇ ਆਸਟਰੇਲੀਆ ਦੇ ਲਿਊਕ ਸੇਵਿਲੇ ਤੇ ਮੈਕਸ ਪੁਰਸੇਲ ਨੂੰ 2-6, 6-2 10-5 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਦਾਖਲ  ਕਰ ਲਿਆ।


Related News