ਰਮੀਜ਼ ਰਾਜਾ ਦਾ ਵੱਡਾ ਬਿਆਨ- ਭਾਰਤ-ਪਾਕਿ ਵਿਚਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਹੋਵੇ ਸੀਰੀਜ਼

Monday, Mar 22, 2021 - 12:35 PM (IST)

ਰਮੀਜ਼ ਰਾਜਾ ਦਾ ਵੱਡਾ ਬਿਆਨ- ਭਾਰਤ-ਪਾਕਿ ਵਿਚਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਹੋਵੇ ਸੀਰੀਜ਼

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਕੁਮੈਂਟੇਟਰ ਰਮੀਜ਼ ਰਾਜਾ ਨੇ ਭਾਰਤ ਤੇ ਪਾਕਿਸਤਾਨ ਦੇ ਇਕ-ਦੂਜੇ ਖ਼ਿਲਾਫ਼ ਟੈਸਟ ਸੀਰੀਜ਼ ਖੇਡਣ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਅਗਲੇ ਗੇੜ ’ਚ ਜ਼ਰੂਰ ਖੇਡਣਾ ਚਾਹੀਦਾ ਹੈ। ਯੂ-ਟਿਊਬ ਚੈਨਲ ਕ੍ਰਿਕਟ ਬਜ਼ ’ਤੇ ਗੱਲਬਾਤ ਕਰਦੇ ਹੋਏ ਰਾਜਾ ਨੇ ਕਿਹਾ ਕਿ ਡਬਲਿਊ. ਟੀ. ਸੀ. ਲਈ ਵੱਖ ਤੋਂ ਵਿੰਡੋ ਹੋਣੀ ਚਾਹੀਦੀ ਹੈ ਤਾਂ ਜੋ ਸਾਰੀਆਂ ਟੀਮਾਂ ਇਕ ਦੂਜੇ ਖ਼ਿਲਾਫ਼ ਖੇਡ ਸਕਣ ਤੇ ਇਸ ਦੇ ਜ਼ਰੀਏ ਖੇਡ ਦੇ ਲੰਬੇ ਫ਼ਾਰਮੈਟ ’ਚ ਹੋਰ ਜ਼ਿਆਦਾ ਸਪਾਂਸਰਸ਼ਿਪ ਨੂੰ ਆਕਰਸ਼ਿਤ ਕੀਤਾ ਜਾ ਸਕੇ।

ਰਾਜਾ ਨੇ ਕਿਹਾ ਕਿ ਡਬਲਊ. ਟੀ. ਸੀ. ਦਾ ਮੌਜੂਦਾ ਫ਼ਾਰਮੈਟ ਇਕਪਾਸੜ ਤੇ ਕਾਫ਼ੀ ਲੰਬਾ ਹੈ। ਇਸ ’ਚ ਟੀਮਾਂ ਇਕੋ ਬਰਾਬਰ ਮੈਚ ਨਹੀਂ ਖੇਡਦੀਆਂ ਹਨ। ਨਾਲ ਹੀ ਪੁਆਇੰਟ ਸਿਸਟਮ ਵੀ ਅਜੀਬ ਹੈ। ਇਸ ਟੈਸਟ ਚੈਂਪੀਅਨਸ਼ਿਪ ਲਈ ਘੱਟੋ-ਘੱਟ ਤਿੰਨ ਮਹੀਨੇ ਦਾ ਵਿੰਡੋ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਬਲਿਊ. ਟੀ. ਸੀ. ਦੇ ਤਹਿਤ ਭਾਰਤ-ਪਾਕਿਸਤਾਨ ਵਿਚਾਲੇ ਸੀਰੀਜ਼ ਨਾ ਹੋਣਾ ਵੀ ਸਮਝ ਤੋਂ ਪਰੇ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਮੁਤਾਬਕ ਜੇਕਰ ਤੁਸੀਂ ਟੈਸਟ ਕ੍ਰਿਕਟ ਨੂੰ ਲੋਕਪਿ੍ਰਯ ਤੇ ਇਸ ’ਚ ਜ਼ਿਆਦਾ ਸਪਾਂਸਪਰਸ਼ਿਪ ਚਾਹੁੰਦੇ ਹੋ ਤਾਂ ਅਗਲੀ ਵਾਰ ਜਦੋਂ ਵੀ ਵਰਲਡ ਟੈਸਟ ਚੈਂਪੀਅਨਸ਼ਿਪ ਹੋਵੇ ਤਾਂ ਉਸ ਦੌਰਾਨ ਕੋਈ ਦੂਜਾ ਟੂਰਨਾਮੈਂਟ ਨਹੀਂ ਹੋਣਾ ਚਾਹੀਦਾ ਹੈ। ਟੈਸਟ ’ਚ ਸਪਾਂਸਰਸ਼ਿਪ ਉਦੋਂ ਆਵੇਗੀ ਜਦੋਂ ਤੁਸੀਂ ਸਪਾਂਸਰਸ ਨੂੰ ਪੈਸਾ ਲਗਾਉਣ ਦਾ ਕੋਈ ਦੂਜਾ ਬਦਲ ਹੀ ਨਹੀਂ ਦੇਵੇਗਾ।

ਭਾਰਤ-ਨਿਊਜ਼ੀਲੈਂਡ ਵਿਚਾਲੇ ਹੋਵੇਗਾ ਡਬਲਊ.ਟੀ.ਸੀ. ਦਾ ਫ਼ਾਈਨਲ
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਹਾਲ ਹੀ ’ਚ ਇੰਗਲੈਂਡ ਨੂੰ ਟੈਸਟ ਸੀਰੀਜ਼ ’ਚ 3-1 ਨਾਲ ਹਰਾਕੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਜਗ੍ਹਾ ਬਣਾਈ ਹੈ ਜਿੱਥੇ ਉਸ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਡਬਲਿਊ. ਟੀ. ਸੀ. ਦਾ ਫ਼ਾਈਨਲ ਇਸ ਸਾਲ 18 ਜੂਨ ਤੋਂ ਇੰਗਲੈਂਡ ਦੇ ਸਾਊਥੈਂਪਟਨ ’ਚ ਖੇਡਿਆ ਜਾਵੇਗਾ। 


author

Tarsem Singh

Content Editor

Related News