ਟੋਕੀਓ ਪੈਰਾਲੰਪਿਕ : ਮਿਕਸਡ ਤੀਰਅੰਦਾਜ਼ੀ ਦੇ ਕੁਆਰਟਰ ਫ਼ਾਈਨਲ ''ਚ ਪਹੁੰਚੇ ਰਾਕੇਸ਼ ਤੇ ਜੋਤੀ

08/29/2021 3:57:58 PM

ਸਪੋਰਟਸ ਡੈਸਕ- ਰਾਕੇਸ਼ ਕੁਮਾਰ ਤੇ ਜੋਤੀ ਬਾਲਯਾਨ ਦੀ ਮਿਕਸਡ ਟੀਮ ਨੇ ਐਤਵਾਰ ਨੂੰ ਟੋਕੀਓ ਪੈਰਾਲੰਪਿਕ 'ਚ ਯੁਮੇਨੋਸ਼ੀਆ ਫ਼ਾਈਨਲ ਫੀਲਡ 'ਚ ਮਿਕਸਡ ਤੀਰਅੰਦਾਜ਼ੀ ਟੀਮ ਮੁਕਾਬਲੇ ਦੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਜੋੜੀ ਨੇ ਰਾਊਂਡ ਆਫ਼ 16 'ਚ ਥਾਈਲੈਂਡ ਦੀ ਪ੍ਰਫਾਪੋਰਨ ਤੇ ਐਨੋਨ ਨੂੰ 147-141 ਨਾਲ ਹਰਾਇਆ। ਰਾਕੇਸ਼ ਤੇ ਜੋਤੀ ਨੇ ਪੂਰੇ ਮੈਚ 'ਚ ਸ਼ਾਨਦਾਰ ਖੇਡ ਦਿਖਾਈ।

ਥਾਈਲੈਂਡ ਦੀ ਜੋੜੀ ਨੇ ਪਹਿਲੇ ਦੋ ਸੈੱਟਾਂ 'ਚ ਭਾਰਤੀਆਂ ਨੂੰ ਇਕ ਅੰਕ ਨਾਲ ਹਰਾਇਆ। ਹਾਲਾਂਕਿ ਰਾਕੇਸ਼ ਤੇ ਜੋਤੀ ਨੇ ਤੀਜੇ ਸੈੱਟ 'ਚ ਸ਼ਾਨਦਾਰ ਵਾਪਸੀ ਕੀਤੀ ਤੇ ਇਕ ਅੰਕ ਦਾ ਫ਼ਾਇਦਾ ਪਹੁੰਚਾਇਆ। ਚੌਥੇ ਸੈੱਟ 'ਚ ਭਾਰਤੀ ਤੀਰਅੰਦਾਜ਼ਾਂ ਨੇ 9, 9, 10, 10 ਦੀ ਸ਼ੂਟਿੰਗ ਨਾਲ ਭਾਰਤ ਨੂੰ ਜਿੱਤ ਦਿਵਾਈ। ਹੁਣ ਇਹ ਭਾਰਤੀ ਜੋੜੀ ਕੁਆਰਟਰ ਫ਼ਾਈਨਲ 'ਚ ਤੁਰਕੀ ਖ਼ਿਲਾਫ਼ ਖੇਡੇਗੀ।


Tarsem Singh

Content Editor

Related News