ਬਿਨ੍ਹਾ ਮੈਚ ਖੇਡੇ ਰੈਨਾ ਨੇ ਆਪਣੇ ਨਾਂ ਕੀਤਾ ਇਹ ਖਾਸ ਰਿਕਾਰਡ

Sunday, Apr 15, 2018 - 10:56 PM (IST)

ਬਿਨ੍ਹਾ ਮੈਚ ਖੇਡੇ ਰੈਨਾ ਨੇ ਆਪਣੇ ਨਾਂ ਕੀਤਾ ਇਹ ਖਾਸ ਰਿਕਾਰਡ

ਜਲੰਧਰ— ਆਈ.ਪੀ.ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਚੇਨਈ ਸੁਪਰ ਕਿੰਗਜ ਦੇ ਦਿੱਗਜ ਬੱਲੇਬਾਜ਼ੀ ਸੁਰੇਸ਼ ਰੈਨਾ ਚਾਹੇ ਹੀ ਸੱਟ ਦੇ ਕਾਰਨ ਟੀਮ ਤੋਂ ਬਾਰ ਚੱਲ ਰਹੇ ਹਨ। ਪਰ ਇਸ ਦੇ ਬਾਵਜੂਦ ਉਸ ਨੂੰ ਬਾਹਰ ਬੈਠੇ ਹੀ ਇਕ ਅਲੱਗ ਰਿਕਾਰਡ ਬਣਾਇਆ ਹੈ ਜੋ ਅੱਜ ਤੱਕ ਆਈ.ਪੀ.ਐੱਲ. ਦੇ ਕੋਈ ਵੀ ਖਿਡਾਰੀ ਨਹੀਂ ਬਣਾ ਸਕਿਆ ਹੈ। ਦਰਅਸਲ ਆਈ.ਪੀ.ਐੱਲ. ਤੋਂ ਹੀ ਚੇਨਈ ਸੁਪਰ ਕਿੰਗਜ ਵਲੋਂ ਖੇਡ ਰਹੇ ਰੈਨਾ ਨੇ ਹੁਣ ਤੱਕ ਇਕ ਵੀ ਮੈਚ ਮਿਸ ਨਹੀਂ ਕੀਤਾ ਸੀ। ਬੀਤੇ ਦਿਨਾਂ 'ਚ ਜਦੋਂ ਉਹ ਸੱਟ ਦੇ ਕਾਰਨ ਬਾਹਰ ਹੋਏ ਤਾਂ ਉਹ 134 ਮੈਚ ਲਗਾਤਾਰ ਖੇਡ ਚੁੱਕੇ ਸਨ।
ਸੁਰੇਸ਼ ਰੈਨਾ ਚੇਨਈ ਟੀਮ ਦੇ ਮੁੱਖ ਬੱਲੇਬਾਜ਼ ਹਨ। ਚੇਨਈ ਨੂੰ ਦੋ ਵਾਰ ਖਿਤਾਬ ਦਿਵਾਉਣਾ ਅਤੇ ਤਿੰਨ ਵਾਰ ਫਾਈਨਲ ਤੱਕ ਪਹੁੰਚਣ 'ਚ ਉਸ ਦਾ ਵੱਡਾ ਯੋਗਦਾਨ ਰਿਹਾ ਹੈ। ਰੈਨਾ ਆਈ.ਪੀ.ਐੱਲ, 'ਚ ਹੁਣ ਤੱਕ 163 ਮੈਚ ਖੇਡ ਚੁੱਕੇ ਹਨ । ਇਸ 'ਚ ਉਹ 33.76 ਦੀ ਔਸਤ ਨਾਲ 4558 ਦੌੜਾਂ ਬਣਾ ਚੁੱਕੇ ਹਨ। ਰੈਨਾ ਦੇ ਨਾਂ ਇਕ ਸੈਕੜੇ ਤੋਂ ਇਲਾਵਾ 31 ਅਰਧ ਸੈਂਕੜੇ ਵੀ ਹਨ। ਪਰ ਇਕ ਰਿਕਾਰਡ ਹੈ ਜੋ ਉਸ ਨੂੰ ਖਾਸ ਬਣਾਉਦਾ ਹੈ ਉਹ ਹੈ  402 ਚੌਕੇ ਅਤੇ 174 ਛੱਕੇ। ਛੱਕੇ ਲਗਾਉਣ ਦੇ ਮਾਮਲੇ 'ਚ ਰੈਨਾ ਹਾਲੇ ਮੁੰਬਈ ਦੇ ਬੱਲੇਬਾਜ਼ ਰੋਹਿਤ ਸ਼ਰਮਾ ਦੇ ਬਰਾਬਰ ਚੱਲ ਰਿਹਾ ਹੈ। ਇਸ ਤੋਂ ਇਲਾਵਾ ਆਈ.ਪੀ.ਐੱਲ. 'ਚ ਸਭ ਤੋਂ ਵੱਧ ਕੈਚ (86) ਕਰਨ ਦਾ ਰਿਕਾਰਡ ਵੀ ਰੈਨਾ ਦੇ ਨਾਂ ਹੈ।


Related News