ਵਨਡੇ ’ਚ ਦੋ ਭੂਮਿਕਾਵਾਂ ਨਿਭਾਉਣ ਤੋਂ ਰਾਹੁਲ ਨੂੰ ਕੋਈ ਸ਼ਿਕਾਇਤ ਨਹੀਂ

Saturday, Jan 14, 2023 - 04:39 PM (IST)

ਕੋਲਕਾਤਾ– ਕੇ. ਐੱਲ. ਰਾਹੁਲ ਨੂੰ ਵਨ ਡੇ ਵਿਚ ਵਿਕਟਕੀਪਰ-ਬੱਲੇਬਾਜ਼ ਦੀ ਦੋਹਰੀ ਭੂਮਿਕ ਨਿਭਾਉਣ ਲਈ ਸਖਤ ਮਿਹਨਤ ਕਰਨੀ ਪੈ ਰਹੀ ਹੈ ਪਰ ਉਸ ਨੂੰ ਇਸਦੇ ਲਈ ਕੋਈ ਸ਼ਿਕਾਇਤ ਨਹੀਂ ਹੈ ਕਿਉਂਕਿ ਉਸਦੀ ਪਹਿਲਕਦਮੀ ਆਖਰੀ-11 ਵਿਚ ਬਣੇ ਰਹਿਣ ਦੀ ਹੈ। ਟੈਸਟ ਵਿਚ ਰਾਹੁਲ ਭਾਰਤ ਲਈ ਨਿਯਮਤ ਰੂਪ ਨਾਲ ਸਲਾਮੀ ਬੱਲੇਬਾਜ਼ ਦੇ ਸਥਾਨ ’ਤੇ ਖੇਡਦਾ ਹੈ ਪਰ ਹੁਣ ਜ਼ਖ਼ਮੀ ਰਿਸ਼ਭ ਪੰਤ ਦੀ ਗੈਰ-ਹਾਜ਼ਰੀ ਵਿਚ ਉਸ ਨੂੰ ਵਿਕਟਕੀਪਿੰਗ ਦੀ ਭੂਮਿਕਾ ਨਿਭਾਉਣੀ ਪੈ ਰਹੀ ਹੈ ਤੇ ਨਾਲ ਹੀ ਉਸ ਨੂੰ ਬੱਲੇਬਾਜ਼ੀ ਕ੍ਰਮ ਵਿਚ ਵੀ ਪੰਜਵੇਂ ਨੰਬਰ ’ਤੇ ਉਤਾਰਿਆ ਜਾ ਰਿਹਾ ਹੈ ਕਿਉਂਕਿ ਸ਼ੁਭਮਨ ਗਿੱਲ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਖੇਡ ਰਿਹਾ ਹੈ।

ਰਾਹੁਲ ਨੇ ਕਿਹਾ ਕਿ ਟੀਮ ਇਸ ਬਾਰੇ ਵਿਚ ਕਾਫੀ ਸਪੱਸ਼ਟ ਹੈ ਕਿ ਉਹ ਉਸ ਤੋਂ ਕੀ ਭੂਮਿਕਾ ਚਾਹੁੰਦੀ ਹੈ। ਉਸ ਨੇ ਇੱਥੇ ਸ਼੍ਰੀਲੰਕਾ ਵਿਰੁੱਧ ਦੂਜੇ ਵਨ ਡੇ ਵਿਚ ਜਿੱਤ ਤੋਂ ਤਿੰਨ ਮੈਚਾਂ ਦੀ ਲੜੀ ਜਿੱਤਣ ਤੋਂ ਬਾਅਦ ਕਿਹਾ, ‘‘ਨਿਸ਼ਚਿਤ ਰੂਪ ਨਾਲ, ਮੈਂ ਇਹ ਹੁਣ ਤਕਰੀਬਨ ਦੋ ਸਾਲ ਤਕ ਅਜਿਹਾ ਕੀਤਾ ਹੈ। 2019 ਦੇ ਅੰਤ ਤੋਂ ਪੂਰੇ 2020 ਤਕ ਤੇ 2021 ਵਿਚ ਵੀ ਕੁਝ ਮੈਚਾਂ ਵਿਚ ਵੀ।’’ ਉਸ ਨੇ ਕਿਹਾ, ‘‘ਟੀਮ ਨੇ ਮੈਨੂੰ ਇਸ ਸਥਾਨ ’ਤੇ ਅਤੇ ਇਸ ਭੂਮਿਕਾ ਵਿਚ ਰਹਿਣ ਲਈ ਸਮਾਂ ਦਿੱਤਾ ਹੈ। ਜਦੋਂ ਤੁਹਾਨੂੰ ਆਪਣੇ ਕਪਤਾਨ ਤੇ ਕੋਚ ਦਾ ਸਾਥ ਮਿਲੇ ਤਾਂ ਇਸ ਤੋਂ ਤੁਹਾਨੂੰ ਫੋਕਸ ਕਰਨ ਵਿਚ ਮਦਦ ਮਿਲਦੀ ਹੈ ਤੇ ਟੀਮ ਵੀ ਇਹ ਹੀ ਚਾਹੁੰਦੀ ਹੈ।’’

ਰਾਹੁਲ ਨੇ ਕਿਹਾ,‘‘ਹਾਂ, ਮੈਂ ਹੋਰਨਾਂ ਸਵਰੂਪਾਂ ਵਿਚ ਜੋ ਕਰਦਾ ਹਾਂ, ਇਹ ਉਸ ਤੋਂ ਵੱਖਰਾ ਹੈ, ਜਿਸ ਨਾਲ ਮੈਂ ਹਮੇਸ਼ਾ ਚੌਕਸ ਰਹਿੰਦਾ ਹਾਂ, ਇਸ ਤੋਂ ਮੈਨੂੰ ਚੁਣੌਤੀ ਮਿਲਦੀ ਹੈ, ਇਹ ਵੱਖਰੀ ਭੂਮਿਕਾ ਹੈ, ਜਿਸ ਨਾਲ ਮੈਨੂੰ ਆਪਣੀ ਖੇਡ ਬਿਹਤਰ ਤਰੀਕੇ ਨਾਲ ਸਮਝਣ ਵਿਚ ਮਦਦ ਮਿਲਦੀ ਹੈ।’’ ਰਾਹੁਲ ਨੂੰ ਇਸ ਵਾਧੂ ਜ਼ਿੰਮੇਵਾਰੀ ਲਈ ਆਪਣੀ ਫਿਟਨੈੱਸ ’ਤੇ ਸਖਤ ਮਿਹਨਤ ਕਰਨੀ ਪੈ ਰਹੀ ਹੈ।

ਰਾਹੁਲ ਨੇ ਕਿਹਾ, ‘‘ਮੈਨੂੰ ਥੋੜ੍ਹਾ ਵੱਖਰਾ ਕਰਨਾ ਪੈ ਰਿਹਾ ਹੈ ਕਿਉਂਕਿ ਮੈਨੂੰ ਮੱਧਕ੍ਰਮ ਵਿਚ ਬੱਲੇਬਾਜ਼ੀ ਦੇ ਲਈ ਆਉਣਾ ਪੈਂਦਾ ਹੈ। ਵਿਕਟਕੀਪਿੰਗ ਤੇ ਬੱਲੇਬਾਜ਼ੀ ਸਰੀਰ ਦੇ ਲਈ ਥੋੜ੍ਹਾ ਜ਼ਿਆਦਾ ਥਕਾਊ ਹੋ ਸਕਦੀ ਹੈ ਕਿਉਂਕਿ ਮੈਂ ਇਹ ਜ਼ਿਆਦਾ ਲੰਬੇ ਸਮੇਂ ਲਈ ਨਹੀਂ ਕੀਤਾ ਹੈ। ਮੈਂ ਸਫੈਦ ਗੇਂਦ ਦੀ ਕ੍ਰਿਕਟ ਵਿਚ ਇਹ ਕਦੇ ਕਦਾਈਂ ਹੀ ਕੀਤਾ ਹੈ।’’


Tarsem Singh

Content Editor

Related News