ਕ੍ਰਿਕਟਰਾਂ ਦੇ ਡ੍ਰੈਸਿੰਗ ਰੂਮ 'ਚ ਬੋਲਦੀ ਹੈ ਸਿੱਧੂ ਮੂਸੇਵਾਲਾ ਦੀ ਤੂਤੀ! ਰਾਹੁਲ ਦ੍ਰਾਵਿੜ ਨੇ ਖੋਲ੍ਹੇ ਅੰਦਰਲੇ ਰਾਜ਼
Friday, Oct 31, 2025 - 06:35 PM (IST)
 
            
            ਐਂਟਰਟੇਨਮੈਂਟ ਡੈਸਕ- ਸਾਬਕਾ ਭਾਰਤੀ ਕ੍ਰਿਕਟ ਕੋਚ ਰਾਹੁਲ ਦ੍ਰਾਵਿੜ ਨੇ ਹਾਲ ਹੀ ਵਿੱਚ ਟੀਮ ਇੰਡੀਆ ਦੇ ਡਰੈਸਿੰਗ ਰੂਮ ਦੇ ਅੰਦਰੂਨੀ ਮਾਹੌਲ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੈਦਾਨ ਤੋਂ ਬਾਹਰ ਖਿਡਾਰੀਆਂ ਦੀ ਸੰਗੀਤ ਵਿੱਚ ਕੀ ਦਿਲਚਸਪੀ ਹੈ ਅਤੇ ਇਸ ਸਮੇਂ ਕਿਹੜੇ ਗੀਤ ਸਭ ਤੋਂ ਜ਼ਿਆਦਾ ਪ੍ਰਸਿੱਧ ਹਨ।
ਦ੍ਰਾਵਿੜ ਨੇ ਦੱਸਿਆ ਕਿ ਟੀਮ ਇੰਡੀਆ ਦੇ ਡਰੈਸਿੰਗ ਰੂਮ ਵਿੱਚ ਪੰਜਾਬੀ ਸੰਗੀਤ ਦਾ ਬੋਲਬਾਲਾ ਹੈ।
ਇਹ ਵੀ ਪੜ੍ਹੋ- ਚੰਗੀ ਖ਼ਬਰ! ICU 'ਚੋਂ ਬਾਹਰ ਆਏ ਸ਼੍ਰੇਅਸ ਅਈਅਰ, ਜਾਣੋ ਹੁਣ ਕਿਵੇਂ ਹੈ 'ਸਰਪੰਚ ਸਾਬ੍ਹ' ਦੀ ਸਿਹਤ
ਸ਼ੁਭ ਅਤੇ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਕ੍ਰੇਜ਼
ਇਕ ਸ਼ੋਅ ਵਿੱਚ ਗੱਲ ਕਰਦਿਆਂ ਦ੍ਰਾਵਿੜ ਨੇ ਖੁਲਾਸਾ ਕੀਤਾ ਕਿ ਨੌਜਵਾਨ ਖਿਡਾਰੀਆਂ ਵਿੱਚ ਗਾਇਕ ਸ਼ੁਭ ਬਹੁਤ ਜ਼ਿਆਦਾ ਪ੍ਰਸਿੱਧ ਹਨ। ਉਨ੍ਹਾਂ ਕਿਹਾ, "ਸ਼ੁਭ ਇੱਕ ਬਹੁਤ ਪ੍ਰਸਿੱਧ ਗਾਇਕ ਹਨ। ਇਹ ਲੋਕ ਉਨ੍ਹਾਂ ਦੇ ਗੀਤਾਂ ਦੀ ਗੱਲ ਕਰਦੇ ਹਨ"। ਇਸ ਤੋਂ ਇਲਾਵਾ, ਦ੍ਰਾਵਿੜ ਨੇ ਸਾਂਝਾ ਕੀਤਾ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਉਨ੍ਹਾਂ ਨੂੰ ਅਤੇ ਟੀਮ ਦੇ ਕਈ ਖਿਡਾਰੀਆਂ ਨੂੰ ਬਹੁਤ ਪਸੰਦ ਸਨ। ਦ੍ਰਾਵਿੜ ਨੇ ਕਿਹਾ, "ਉਹ ਗਾਇਕ ਜਿਨ੍ਹਾਂ ਦਾ ਬਦਕਿਸਮਤੀ ਨਾਲ ਦਿਹਾਂਤ ਹੋ ਗਿਆ (ਸਿੱਧੂ ਮੂਸੇਵਾਲਾ)। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਬਹੁਤ ਸਾਰੇ ਗੀਤ ਮੈਨੂੰ ਪਸੰਦ ਹਨ ਅਤੇ ਮੁੰਡੇ ਡਰੈਸਿੰਗ ਰੂਮ ਵਿੱਚ ਉਨ੍ਹਾਂ ਨੂੰ ਸੁਣਿਆ ਕਰਦੇ ਸਨ"।

ਇਹ ਵੀ ਪੜ੍ਹੋ- ਗੰਭੀਰ ਹਾਲਤ 'ਚ ਮਸ਼ਹੂਰ ਅਦਾਕਾਰ ਹਸਪਤਾਲ 'ਚ ਦਾਖ਼ਲ, ਇਲਾਜ ਲਈ ਪਾਈ-ਪਾਈ ਦਾ ਮੁਥਾਜ ਹੋਇਆ ਪਰਿਵਾਰ
ਪੰਤ ਅਤੇ ਅਰਸ਼ਦੀਪ ਦਾ ਮਿਊਜ਼ਿਕ ਟੇਸਟ ਸ਼ਾਨਦਾਰ
ਹਾਲਾਂਕਿ ਜ਼ਿਆਦਾਤਰ ਖਿਡਾਰੀ ਨਿੱਜੀ ਤੌਰ 'ਤੇ ਹੈੱਡਫੋਨ ਲਗਾ ਕੇ ਗਾਣੇ ਸੁਣਦੇ ਹਨ। ਦ੍ਰਾਵਿੜ ਨੇ ਉਨ੍ਹਾਂ ਖਿਡਾਰੀਆਂ ਦੀ ਵੀ ਤਾਰੀਫ਼ ਕੀਤੀ ਜਿਨ੍ਹਾਂ ਦਾ ਸੰਗੀਤ ਪ੍ਰਤੀ ਟੇਸਟ ਵਧੀਆ ਹੈ। ਦ੍ਰਾਵਿੜ ਦੇ ਅਨੁਸਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਸੰਗੀਤ ਦਾ ਟੈਸਟ ਬਹੁਤ ਵਧੀਆ ਹੈ ਅਤੇ ਉਹ ਅਕਸਰ ਡਰੈਸਿੰਗ ਰੂਮ ਵਿੱਚ ਚੰਗੇ ਗੀਤ ਵਜਾਉਂਦੇ ਹਨ। ਦ੍ਰਾਵਿੜ ਨੇ ਇਹ ਵੀ ਸਵੀਕਾਰ ਕੀਤਾ ਕਿ ਕੋਚ ਬਣਨ ਤੋਂ ਬਾਅਦ ਪੰਜਾਬੀ ਸੰਗੀਤ ਪ੍ਰਤੀ ਉਨ੍ਹਾਂ ਦੀ ਸਮਝ ਅਤੇ ਦਿਲਚਸਪੀ ਜ਼ਰੂਰ ਵਧੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰ ਦੀ ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ ; ਕਿਡਨੀ ਫੇਲ੍ਹ ਨਹੀਂ, ਇਸ ਕਾਰਨ ਦੁਨੀਆ ਨੂੰ ਕਿਹਾ ਅਲਵਿਦਾ
ਡਰੈਸਿੰਗ ਰੂਮ ਦੇ ਹੋਰ ਮਜ਼ੇਦਾਰ ਪਹਿਲੂਆਂ ਬਾਰੇ ਗੱਲ ਕਰਦੇ ਹੋਏ ਦ੍ਰਾਵਿੜ ਨੇ ਦੱਸਿਆ ਕਿ ਉਪ-ਕਪਤਾਨ ਹਾਰਦਿਕ ਪੰਡਿਆ ਬਹੁਤ ਮਜ਼ੇਦਾਰ ਵਿਅਕਤੀ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਰਾਟ ਕੋਹਲੀ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਇੱਕ ਬਿਹਤਰੀਨ 'ਮਿਮਿਕ' (ਨਕਲ ਕਰਨ ਵਾਲਾ) ਦੱਸਿਆ। 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            