ਰਾਹੁਲ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼, ਬਣਾਏ ਇਹ ਰਿਕਾਰਡ

Wednesday, Apr 21, 2021 - 08:22 PM (IST)

ਰਾਹੁਲ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼, ਬਣਾਏ ਇਹ ਰਿਕਾਰਡ

ਚੇਨਈ - ਕਿੰਗਜ਼ ਪੰਜਾਬ ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਚਾਲੇ ਆਈ. ਪੀ. ਐੱਲ. ਦਾ 14ਵਾਂ ਮੈਚ ਚੇਨਈ 'ਚ ਖੇਡਿਆ ਗਿਆ। ਇਸ ਮੈਚ 'ਚ ਪੰਜਾਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਰਾਹੁਲ ਦੇ ਰੂਪ 'ਚ ਪਹਿਲਾ ਝਟਕਾ ਲੱਗਾ। ਰਾਹੁਲ ਸਿਰਫ 4 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਆਊਟ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਟੀ-20 ਦਾ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

PunjabKesari
ਕੇ.ਐੱਲ. ਰਾਹੁਲ ਦੇ ਟੀ-20 ਕ੍ਰਿਕਟ 'ਚ 5 ਹਜ਼ਾਰ ਦੌੜਾਂ ਪੂਰੀਆਂ ਹੋ ਗਈਆਂ ਹਨ ਅਤੇ ਉਹ ਅਜਿਹਾ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਉਹ ਦੂਜੇ ਸਭ ਤੋਂ ਤੇਜ਼ ਬੱਲੇਬਾਜ਼ ਹਨ। ਰਾਹੁਲ ਤੋਂ ਉਸਦੀ ਟੀਮ ਦੇ ਖਿਡਾਰੀ ਕ੍ਰਿਸ ਗੇਲ ਉਸ ਤੋਂ ਅੱਗੇ ਹਨ। ਕ੍ਰਿਸ ਗੇਲ ਨੇ ਟੀ-20 ਕ੍ਰਿਕਟ 'ਚ 5 ਹਜ਼ਾਰ ਦੌੜਾਂ ਬਣਾਉਣ ਲਈ 132 ਪਾਰੀਆਂ ਖੇਡੀਆਂ ਸਨ। ਇਸ ਦੌਰਾਨ ਕੇ. ਐੱਲ. ਰਾਹੁਲ ਨੇ ਇਸ ਦੇ ਲਈ 143 ਪਾਰੀਆਂ ਖੇਡੀਆਂ ਹਨ। ਦੇਖੋ ਰਿਕਾਰਡ-
ਰਾਹੁਲ ਟੀ-20 ਕ੍ਰਿਕਟ 'ਚ ਦੂਜੇ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਖਿਡਾਰੀ

132 ਪਾਰੀਆਂ- ਕ੍ਰਿਸ ਗੇਲ
143 ਪਾਰੀਆਂ- ਰਾਹੁਲ
144 ਪਾਰੀਆਂ- ਸ਼ਾਨ ਮਾਰਸ਼
145 ਪਾਰੀਆਂ- ਬਾਬਰ ਆਜ਼ਮ
159 ਪਾਰੀਆਂ- ਅਰੋਨ ਫਿੰਚ

ਇਹ ਖ਼ਬਰ ਪੜ੍ਹੋ-ਭਾਰਤ-ਬ੍ਰਿਟੇਨ ਪ੍ਰੋ ਲੀਗ ਹਾਕੀ ਮੁਕਾਬਲਾ ਮੁਲਤਵੀ


ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਭਾਰਤੀ ਖਿਡਾਰੀ
143 ਪਾਰੀਆਂ- ਰਾਹੁਲ
167 ਪਾਰੀਆਂ- ਵਿਰਾਟ ਕੋਹਲੀ
173 ਪਾਰੀਆਂ- ਸੁਰੇਸ਼ ਰੈਨਾ
ਆਈ. ਪੀ. ਐੱਲ. 'ਚ ਪਹਿਲੀ 50 ਪਾਰੀਆਂ 'ਚ ਵਿਕਟ ਕੀਪਰ ਬੱਲੇਬਾਜ਼ਾਂ ਵਲੋਂ ਸਭ ਤੋਂ ਜ਼ਿਆਦਾ ਦੌੜਾਂ
2115- ਕੇ. ਐੱਲ. ਰਾਹੁਲ
1714- ਰਿਸ਼ਭ ਪੰਤ
1498- ਕਵਿੰਟਨ ਡੀ ਕੌਕ
1370- ਧੋਨੀ
1329- ਗਿਲਕ੍ਰਿਸਟ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News