ਮੈਚ ਦੌਰਾਨ ਗੇਂਦਬਾਜ਼ ''ਤੇ ਗੁੱਸੇ ਹੋਏ ਰਾਹੁਲ, ਵੀਡੀਓ ਵਾਇਰਲ

Wednesday, Apr 21, 2021 - 11:07 PM (IST)

ਮੈਚ ਦੌਰਾਨ ਗੇਂਦਬਾਜ਼ ''ਤੇ ਗੁੱਸੇ ਹੋਏ ਰਾਹੁਲ, ਵੀਡੀਓ ਵਾਇਰਲ

ਚੇਨਈ- ਪੰਜਾਬ ਕਿੰਗਜ਼ ਦੀ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਬਹੁਤ ਖਰਾਬ ਬੱਲੇਬਾਜ਼ੀ ਰਹੀ, ਜਿਸ ਕਾਰਨ ਪੂਰੀ ਟੀਮ 120 ਦੌੜਾਂ 'ਤੇ ਢੇਰ ਹੋ ਗਈ। ਗੇਂਦਬਾਜ਼ੀ ਦੇ ਲਈ ਪੰਜਾਬ ਦੀ ਟੀਮ ਨੂੰ ਚੇਨਈ ਦੀ ਹੌਲੀ ਪਿੱਚ 'ਤੇ ਆਪਣੇ ਗੇਂਦਬਾਜ਼ਾਂ ਤੋਂ ਬਹੁਤ ਉਮੀਦ ਸੀ ਪਰ ਜਾਨੀ ਬੋਅਰਸਟੋ ਤੇ ਵਾਰਨਰ ਦੀ ਜੋੜੀ ਨੇ ਪਹਿਲੇ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਪੰਜਾਬ ਦੇ ਗੇਂਦਬਾਜ਼ ਹੈਦਰਾਬਾਦ ਦੇ ਬੱਲੇਬਾਜ਼ਾਂ ਵਿਰੁੱਧ ਦਬਾਅ 'ਚ ਅਸਫਲ ਰਹੇ ਤੇ ਇਸੇ ਕਾਰਨ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਮੈਚ 'ਚ ਆਪਣੇ ਗੇਂਦਬਾਜ਼ਾਂ 'ਤੇ ਗੁੱਸਾ ਕਰਦੇ ਹੋਏ ਦਿਖਾਈ ਦਿੱਤੇ।

ਇਹ ਖ਼ਬਰ ਪੜ੍ਹੋ-ਭਾਰਤ-ਬ੍ਰਿਟੇਨ ਪ੍ਰੋ ਲੀਗ ਹਾਕੀ ਮੁਕਾਬਲਾ ਮੁਲਤਵੀ


ਦਰਅਸਲ ਹੈਦਰਾਬਾਦ ਦੀ ਪਾਰੀ ਦੇ 6ਵੇਂ ਓਵਰ 'ਚ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਫੀਲਡਿੰਗ ਦੇ ਅਨੁਸਾਰ ਗੇਂਦਬਾਜ਼ੀ ਨਹੀਂ ਕੀਤੀ। ਜਿਸ ਕਾਰਨ ਪੰਜਾਬ ਦੇ ਕਪਤਾਨ ਰਾਹੁਲ ਉਸ 'ਤੇ ਬਹੁਤ ਗੁੱਸੇ ਹੋ ਗਏ। ਮੈਚ ਦੈਰਾਨ ਰਾਹੁਲ ਦੇ ਚਿਹਰੇ 'ਤੇ ਗੁੱਸਾ ਸਾਫ ਦਿਖਾਈ ਦੇ ਰਿਹਾ ਸੀ ਤੇ ਉਹ ਅਰਸ਼ਦੀਪ ਨੂੰ ਬੋਲ ਰਹੇ ਸੀ। ਉਸਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਰਾਹੁਲ ਦੇ ਗੁੱਸੇ ਹੋਣ ਤੋਂ ਬਾਅਦ ਅਰਸ਼ਦੀਪ ਨੇ ਫਿਰ ਠੀਕ ਲਾਈਨ ਲੈਂਥ 'ਤੇ ਗੇਂਦਬਾਜ਼ੀ ਕੀਤੀ। 

ਇਹ ਖ਼ਬਰ ਪੜ੍ਹੋ-ਰਾਹੁਲ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼, ਬਣਾਏ ਇਹ ਰਿਕਾਰਡ

PunjabKesari
ਜ਼ਿਕਰਯੋਗ ਹੈ ਕਿ ਖਲੀਲ ਅਹਿਮਦ (21 ਦੌੜਾਂ ਉੱਤੇ 3 ਵਿਕਟਾਂ) ਦੀ ਚੰਗੀ ਗੇਂਦਬਾਜ਼ੀ ਅਤੇ ਸਲਾਮੀ ਬੱਲੇਬਾਜ਼ਾਂ ਜਾਨੀ ਬੇਅਰਸਟੋ (ਅਜੇਤੂ 63) ਅਤੇ ਕਪਤਾਨ ਡੇਵਿਡ ਵਾਰਨਰ (37) ’ਚ 73 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ ਆਈ. ਪੀ. ਐੱਲ. ਮੁਕਾਬਲੇ ’ਚ ਬੁੱਧਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ’ਚ ਪਹਿਲੀ ਜਿੱਤ ਹਾਸਲ ਕੀਤੀ। ਹੈਦਰਾਬਾਦ ਨੇ ਪੰਜਾਬ ਨੂੰ 19.4 ਓਵਰਾਂ ’ਚ 120 ਦੌੜਾਂ ’ਤੇ ਰੋਕਣ ਤੋਂ ਬਾਅਦ 18.4 ਓਵਰਾਂ ’ਚ 1 ਵਿਕਟ ’ਤੇ 121 ਦੌੜਾਂ ਬਣਾ ਕੇ ਇਕਪਾਸੜ ਜਿੱਤ ਹਾਸਲ ਕਰ ਲਈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News